4ਯਹੂਦਾਹ ਦੇ ਲੋਕ ਯਾਹਵੇਹ ਤੋਂ ਮਦਦ ਮੰਗਣ ਲਈ ਇਕੱਠੇ ਹੋਏ; ਸੱਚਮੁੱਚ, ਉਹ ਯਹੂਦਾਹ ਦੇ ਹਰ ਨਗਰ ਤੋਂ ਉਸ ਨੂੰ ਲੱਭਣ ਲਈ ਆਏ ਸਨ।
5ਫਿਰ ਯਹੋਸ਼ਾਫ਼ਾਟ ਯਹੂਦਾਹ ਅਤੇ ਯੇਰੂਸ਼ਲੇਮ ਦੀ ਸਭਾ ਵਿੱਚ ਨਵੇਂ ਵਿਹੜੇ ਦੇ ਸਾਹਮਣੇ ਯਾਹਵੇਹ ਦੇ ਭਵਨ ਵਿੱਚ ਖੜ੍ਹਾ ਹੋਇਆ
6ਉਸ ਨੇ ਆਖਿਆ, “ਹੇ ਯਾਹਵੇਹ ਸਾਡੇ ਪਿਉ ਦਾਦਿਆਂ ਦੇ ਪਰਮੇਸ਼ਵਰ, ਕੀ ਤੂੰ ਅਕਾਸ਼ ਦੇ ਉੱਤੇ ਪਰਮੇਸ਼ਵਰ ਨਹੀਂ? ਅਤੇ ਕੀ ਤੂੰ ਹੀ ਸਾਰਿਆਂ ਕੌਮਾਂ ਦੇ ਰਾਜਾਂ ਉੱਤੇ ਰਾਜ ਨਹੀਂ ਕਰਦਾ? ਤੇਰੇ ਹੱਥ ਵਿੱਚ ਇੰਨੀ ਸ਼ਕਤੀ ਹੈ ਕਿ ਕੋਈ ਤੇਰਾ ਟਾਕਰਾ ਨਹੀਂ ਕਰ ਸੱਕਦਾ।
7ਹੇ ਸਾਡੇ ਪਰਮੇਸ਼ਵਰ, ਕੀ ਤੂੰ ਇਸ ਦੇਸ਼ ਦੇ ਵਾਸੀਆਂ ਨੂੰ ਆਪਣੀ ਪਰਜਾ ਇਸਰਾਏਲ ਦੇ ਸਾਹਮਣੇ ਤੋਂ ਨਹੀਂ ਕੱਢ ਦਿੱਤਾ ਅਤੇ ਆਪਣੇ ਮਿੱਤਰ ਅਬਰਾਹਾਮ ਦੀ ਸੰਤਾਨ ਨੂੰ ਸਦਾ ਲਈ ਦੇ ਦਿੱਤਾ?
8ਉਹ ਉਸ ਵਿੱਚ ਵੱਸਦੇ ਹਨ ਅਤੇ ਉਸ ਵਿੱਚ ਤੇਰੇ ਨਾਮ ਲਈ ਇੱਕ ਪਵਿੱਤਰ ਅਸਥਾਨ ਬਣਾਉਂਦੇ ਹਨ,