2 ਇਤਿਹਾਸ 20

ਹੇ ਸਾਡੇ ਪਰਮੇਸ਼ਵਰ, ਕੀ ਤੂੰ ਇਸ ਦੇਸ਼ ਦੇ ਵਾਸੀਆਂ ਨੂੰ ਆਪਣੀ ਪਰਜਾ ਇਸਰਾਏਲ ਦੇ ਸਾਹਮਣੇ ਤੋਂ ਨਹੀਂ ਕੱਢ ਦਿੱਤਾ ਅਤੇ ਆਪਣੇ ਮਿੱਤਰ ਅਬਰਾਹਾਮ ਦੀ ਸੰਤਾਨ ਨੂੰ ਸਦਾ ਲਈ ਦੇ ਦਿੱਤਾ?

2 Chronicles 20:7 (UKJV) Are not you our God, who did drive out the inhabitants of this land before your people Israel, and gave it to the seed of Abraham your friend for ever?

5ਫਿਰ ਯਹੋਸ਼ਾਫ਼ਾਟ ਯਹੂਦਾਹ ਅਤੇ ਯੇਰੂਸ਼ਲੇਮ ਦੀ ਸਭਾ ਵਿੱਚ ਨਵੇਂ ਵਿਹੜੇ ਦੇ ਸਾਹਮਣੇ ਯਾਹਵੇਹ ਦੇ ਭਵਨ ਵਿੱਚ ਖੜ੍ਹਾ ਹੋਇਆ

6ਉਸ ਨੇ ਆਖਿਆ, “ਹੇ ਯਾਹਵੇਹ ਸਾਡੇ ਪਿਉ ਦਾਦਿਆਂ ਦੇ ਪਰਮੇਸ਼ਵਰ, ਕੀ ਤੂੰ ਅਕਾਸ਼ ਦੇ ਉੱਤੇ ਪਰਮੇਸ਼ਵਰ ਨਹੀਂ? ਅਤੇ ਕੀ ਤੂੰ ਹੀ ਸਾਰਿਆਂ ਕੌਮਾਂ ਦੇ ਰਾਜਾਂ ਉੱਤੇ ਰਾਜ ਨਹੀਂ ਕਰਦਾ? ਤੇਰੇ ਹੱਥ ਵਿੱਚ ਇੰਨੀ ਸ਼ਕਤੀ ਹੈ ਕਿ ਕੋਈ ਤੇਰਾ ਟਾਕਰਾ ਨਹੀਂ ਕਰ ਸੱਕਦਾ।

7ਹੇ ਸਾਡੇ ਪਰਮੇਸ਼ਵਰ, ਕੀ ਤੂੰ ਇਸ ਦੇਸ਼ ਦੇ ਵਾਸੀਆਂ ਨੂੰ ਆਪਣੀ ਪਰਜਾ ਇਸਰਾਏਲ ਦੇ ਸਾਹਮਣੇ ਤੋਂ ਨਹੀਂ ਕੱਢ ਦਿੱਤਾ ਅਤੇ ਆਪਣੇ ਮਿੱਤਰ ਅਬਰਾਹਾਮ ਦੀ ਸੰਤਾਨ ਨੂੰ ਸਦਾ ਲਈ ਦੇ ਦਿੱਤਾ?

8ਉਹ ਉਸ ਵਿੱਚ ਵੱਸਦੇ ਹਨ ਅਤੇ ਉਸ ਵਿੱਚ ਤੇਰੇ ਨਾਮ ਲਈ ਇੱਕ ਪਵਿੱਤਰ ਅਸਥਾਨ ਬਣਾਉਂਦੇ ਹਨ,

9‘ਜੇ ਸਾਡੇ ਉੱਤੇ ਬਿਪਤਾ ਆਉਂਦੀ ਹੈ, ਭਾਵੇਂ ਨਿਆਂ ਦੀ ਤਲਵਾਰ ਅਤੇ ਭਾਵੇਂ ਮਹਾਂਮਾਰੀ ਜਾਂ ਕਾਲ, ਅਸੀਂ ਇਸ ਭਵਨ ਦੇ ਸਾਹਮਣੇ ਤੁਹਾਡੀ ਹਜ਼ੂਰੀ ਵਿੱਚ ਖੜ੍ਹੇ ਹੋਵਾਂਗੇ, ਕਿਉਂ ਜੋ ਤੇਰਾ ਨਾਮ ਇਸ ਭਵਨ ਵਿੱਚ ਹੈ ਅਤੇ ਸਾਡੀ ਬਿਪਤਾ ਵਿੱਚ ਅਸੀਂ ਤੈਨੂੰ ਪੁਕਾਰਾਗੇ ਅਤੇ ਤੂੰ ਸਾਨੂੰ ਸੁਣੇਗਾ ਅਤੇ ਸਾਨੂੰ ਬਚਾਵੇਗਾ।’

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.