2 ਇਤਿਹਾਸ 23

ਉਸ ਨੇ ਸਾਰੇ ਆਦਮੀਆਂ ਨੂੰ, ਹਰ ਇੱਕ ਆਪਣੇ ਹੱਥ ਵਿੱਚ ਹਥਿਆਰ ਲੈ ਕੇ, ਰਾਜੇ ਦੇ ਦੁਆਲੇ ਜਗਵੇਦੀ ਅਤੇ ਭਵਨ ਦੇ ਨੇੜੇ, ਹੈਕਲ ਦੇ ਦੱਖਣ ਤੋਂ ਉੱਤਰ ਵਾਲੇ ਪਾਸੇ ਤੱਕ ਤਾਇਨਾਤ ਕੀਤਾ।

2 Chronicles 23:10 (UKJV) And he set all the people, every man having his weapon in his hand, from the right side of the temple to the left side of the temple, along by the altar and the temple, by the king round about.

8ਲੇਵੀਆਂ ਅਤੇ ਯਹੂਦਾਹ ਦੇ ਸਾਰੇ ਆਦਮੀਆਂ ਨੇ ਉਵੇਂ ਹੀ ਕੀਤਾ ਜਿਵੇਂ ਯਹੋਯਾਦਾ ਜਾਜਕ ਨੇ ਹੁਕਮ ਦਿੱਤਾ ਸੀ। ਹਰ ਇੱਕ ਆਪਣੇ ਆਦਮੀਆਂ ਨੂੰ ਲੈ ਗਿਆ, ਜਿਹੜੇ ਸਬਤ ਦੇ ਦਿਨ ਕੰਮ ਤੇ ਜਾ ਰਹੇ ਸਨ ਅਤੇ ਜਿਹੜੇ ਕੰਮ ਤੋਂ ਚਲੇ ਗਏ ਸਨ, ਕਿਉਂ ਜੋ ਯਹੋਯਾਦਾ ਜਾਜਕ ਨੇ ਵਾਰੀ ਵਾਲਿਆਂ ਨੂੰ ਵਿਦਿਆ ਨਹੀਂ ਕੀਤਾ ਸੀ।

9ਅਤੇ ਯਹੋਯਾਦਾ ਜਾਜਕ ਨੇ ਦਾਵੀਦ ਰਾਜਾ ਦੀਆਂ ਢਾਲਾਂ ਅਤੇ ਬਰਛੀਆਂ ਜੋ ਪਰਮੇਸ਼ਵਰ ਦੇ ਭਵਨ ਵਿੱਚ ਸੈਂਕੜਿਆਂ ਦੇ ਸਰਦਾਰਾਂ ਨੂੰ ਦਿੱਤੀਆਂ ਸਨ।

10ਉਸ ਨੇ ਸਾਰੇ ਆਦਮੀਆਂ ਨੂੰ, ਹਰ ਇੱਕ ਆਪਣੇ ਹੱਥ ਵਿੱਚ ਹਥਿਆਰ ਲੈ ਕੇ, ਰਾਜੇ ਦੇ ਦੁਆਲੇ ਜਗਵੇਦੀ ਅਤੇ ਭਵਨ ਦੇ ਨੇੜੇ, ਹੈਕਲ ਦੇ ਦੱਖਣ ਤੋਂ ਉੱਤਰ ਵਾਲੇ ਪਾਸੇ ਤੱਕ ਤਾਇਨਾਤ ਕੀਤਾ।

11ਯਹੋਯਾਦਾ ਅਤੇ ਉਸਦੇ ਪੁੱਤਰਾਂ ਨੇ ਉਹਨਾਂ ਨੇ ਰਾਜਾ ਦੇ ਪੁੱਤਰ ਨੂੰ ਬਾਹਰ ਲਿਆਂਦਾ ਅਤੇ ਉਸ ਦੇ ਸਿਰ ਉੱਤੇ ਤਾਜ ਪਾ ਦਿੱਤਾ। ਉਹਨਾਂ ਨੇ ਉਸਨੂੰ ਸਹੁੰ ਦੀ ਇੱਕ ਚਿੱਠੀ ਭੇਂਟ ਕੀਤੀ ਅਤੇ ਉਸਨੂੰ ਰਾਜਾ ਘੋਸ਼ਿਤ ਕੀਤਾ। ਉਹਨਾਂ ਨੇ ਉਸ ਨੂੰ ਮਸਹ ਕੀਤਾ ਅਤੇ ਉੱਚੀ ਅਵਾਜ਼ ਵਿੱਚ ਕਿਹਾ, “ਰਾਜਾ ਜ਼ਿੰਦਾਬਾਦ!”

12ਜਦੋਂ ਅਥਲਯਾਹ ਨੇ ਲੋਕਾਂ ਦਾ ਰੌਲਾ ਅਤੇ ਰਾਜੇ ਦੀ ਉਸਤਤ ਦੀਆਂ ਚੀਕਾਂ ਸੁਣੀਆਂ, ਤਾਂ ਉਹ ਯਾਹਵੇਹ ਦੇ ਭਵਨ ਵਿੱਚ ਉਹਨਾਂ ਕੋਲ ਗਈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.