2 ਇਤਿਹਾਸ 24

ਯੋਆਸ਼ ਸੱਤ ਸਾਲਾਂ ਦਾ ਸੀ ਜਦੋਂ ਉਹ ਪਾਤਸ਼ਾਹ ਬਣਿਆ ਅਤੇ ਉਸ ਨੇ ਯੇਰੂਸ਼ਲੇਮ ਵਿੱਚ ਚਾਲੀ ਸਾਲ ਰਾਜ ਕੀਤਾ। ਉਸ ਦੀ ਮਾਤਾ ਦਾ ਨਾਮ ਸੀਬਯਾਹ ਸੀ ਜੋ ਬੇਰਸ਼ੇਬਾ ਤੋਂ ਸੀ।

2 Chronicles 24:1 (UKJV) Joash was seven years old when he began to reign, and he reigned forty years in Jerusalem. His mother's name also was Zibiah of Beersheba.

1ਯੋਆਸ਼ ਸੱਤ ਸਾਲਾਂ ਦਾ ਸੀ ਜਦੋਂ ਉਹ ਪਾਤਸ਼ਾਹ ਬਣਿਆ ਅਤੇ ਉਸ ਨੇ ਯੇਰੂਸ਼ਲੇਮ ਵਿੱਚ ਚਾਲੀ ਸਾਲ ਰਾਜ ਕੀਤਾ। ਉਸ ਦੀ ਮਾਤਾ ਦਾ ਨਾਮ ਸੀਬਯਾਹ ਸੀ ਜੋ ਬੇਰਸ਼ੇਬਾ ਤੋਂ ਸੀ।

2ਯੋਆਸ਼ ਨੇ ਯਹੋਯਾਦਾ ਜਾਜਕ ਦੇ ਸਾਰੇ ਸਾਲਾਂ ਵਿੱਚ ਉਹੀ ਕੀਤਾ ਜੋ ਯਾਹਵੇਹ ਦੀ ਨਿਗਾਹ ਵਿੱਚ ਸਹੀ ਸੀ।

3ਯਹੋਯਾਦਾ ਨੇ ਉਸ ਦੇ ਲਈ ਦੋ ਪਤਨੀਆਂ ਚੁਣੀਆਂ ਅਤੇ ਉਹਨਾਂ ਪਤਨੀਆਂ ਤੋਂ ਉਸ ਦੇ ਪੁੱਤਰ ਅਤੇ ਧੀਆਂ ਪੈਦਾ ਹੋਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.