2 ਇਤਿਹਾਸ 24

ਸਾਰੇ ਅਧਿਕਾਰੀ ਅਤੇ ਸਾਰੇ ਲੋਕ ਖ਼ੁਸ਼ੀ-ਖ਼ੁਸ਼ੀ ਆਪਣੇ ਚੰਦੇ ਲੈ ਕੇ ਆਏ, ਜਦੋਂ ਤੱਕ ਉਹ ਭਰ ਨਾ ਗਿਆ ਸੰਦੂਕ ਵਿੱਚ ਸੁੱਟ ਦਿੱਤਾ।

2 Chronicles 24:10 (UKJV) And all the princes and all the people rejoiced, and brought in, and cast into the chest, until they had made an end.

8ਰਾਜੇ ਦੇ ਹੁਕਮ ਤੇ ਇੱਕ ਸੰਦੂਕ ਬਣਾਇਆ ਗਿਆ ਅਤੇ ਬਾਹਰ ਯਾਹਵੇਹ ਦੇ ਮੰਦਰ ਦੇ ਦਰਵਾਜ਼ੇ ਤੇ ਰੱਖਿਆ ਗਿਆ।

9ਤਦ ਯਹੂਦਾਹ ਅਤੇ ਯੇਰੂਸ਼ਲੇਮ ਵਿੱਚ ਇੱਕ ਘੋਸ਼ਣਾ ਜਾਰੀ ਕੀਤੀ ਗਈ ਸੀ ਕਿ ਉਹ ਉਸ ਟੈਕਸ ਨੂੰ ਯਾਹਵੇਹ ਕੋਲ ਲਿਆਉਣਾ ਚਾਹੀਦਾ ਹੈ ਜੋ ਪਰਮੇਸ਼ਵਰ ਦੇ ਸੇਵਕ ਮੋਸ਼ੇਹ ਨੇ ਉਜਾੜ ਵਿੱਚ ਇਸਰਾਏਲ ਤੋਂ ਮੰਗਿਆ ਸੀ।

10ਸਾਰੇ ਅਧਿਕਾਰੀ ਅਤੇ ਸਾਰੇ ਲੋਕ ਖ਼ੁਸ਼ੀ-ਖ਼ੁਸ਼ੀ ਆਪਣੇ ਚੰਦੇ ਲੈ ਕੇ ਆਏ, ਜਦੋਂ ਤੱਕ ਉਹ ਭਰ ਨਾ ਗਿਆ ਸੰਦੂਕ ਵਿੱਚ ਸੁੱਟ ਦਿੱਤਾ।

11ਜਦੋਂ ਵੀ ਲੇਵੀਆਂ ਦੁਆਰਾ ਸੰਦੂਕ ਨੂੰ ਰਾਜੇ ਦੇ ਅਧਿਕਾਰੀਆਂ ਕੋਲ ਲਿਆਂਦਾ ਜਾਂਦਾ ਸੀ ਅਤੇ ਉਹਨਾਂ ਦੇਖਿਆਂ ਸਨ ਕਿ ਇਸ ਵਿੱਚ ਬਹੁਤ ਸਾਰਾ ਪੈਸਾ ਹੈ, ਤਾਂ ਪਾਤਸ਼ਾਹ ਦੇ ਲਿਖਾਰੀ ਅਤੇ ਪ੍ਰਧਾਨ ਜਾਜਕ ਦੇ ਅਫ਼ਸਰ ਨੇ ਆ ਕੇ ਸੰਦੂਕ ਨੂੰ ਖਾਲੀ ਕਰ ਦਿੱਤਾ ਅਤੇ ਉਸ ਨੂੰ ਫਿਰ ਉਸ ਦੇ ਸਥਾਂਨ ਤੇ ਰਖਵਾ ਦਿੱਤਾ ਅਤੇ ਹਰ ਰੋਜ਼ ਇਸੇ ਤਰ੍ਹਾਂ ਕਰ ਕੇ ਉਹਨਾਂ ਨੇ ਬਹੁਤ ਸਾਰੀ ਰਕਮ ਇਕੱਠੀ ਕਰ ਲਈ।

12ਰਾਜੇ ਅਤੇ ਯਹੋਯਾਦਾ ਨੇ ਇਹ ਉਹਨਾਂ ਲੋਕਾਂ ਨੂੰ ਦਿੱਤਾ ਜੋ ਯਾਹਵੇਹ ਦੇ ਭਵਨ ਲਈ ਲੋੜੀਂਦਾ ਕੰਮ ਕਰਦੇ ਸਨ। ਉਹਨਾਂ ਨੇ ਯਾਹਵੇਹ ਦੇ ਮੰਦਰ ਦੀ ਮੁਰੰਮਤ ਕਰਨ ਲਈ ਮਿਸਤਰੀ ਅਤੇ ਤਰਖਾਣ ਰੱਖੇ, ਅਤੇ ਮੰਦਰ ਦੀ ਮੁਰੰਮਤ ਲਈ ਲੋਹੇ ਅਤੇ ਪਿੱਤਲ ਦੇ ਕਾਮੇ ਵੀ ਰੱਖੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.