2 ਇਤਿਹਾਸ 24

ਰਾਜੇ ਅਤੇ ਯਹੋਯਾਦਾ ਨੇ ਇਹ ਉਹਨਾਂ ਲੋਕਾਂ ਨੂੰ ਦਿੱਤਾ ਜੋ ਯਾਹਵੇਹ ਦੇ ਭਵਨ ਲਈ ਲੋੜੀਂਦਾ ਕੰਮ ਕਰਦੇ ਸਨ। ਉਹਨਾਂ ਨੇ ਯਾਹਵੇਹ ਦੇ ਮੰਦਰ ਦੀ ਮੁਰੰਮਤ ਕਰਨ ਲਈ ਮਿਸਤਰੀ ਅਤੇ ਤਰਖਾਣ ਰੱਖੇ, ਅਤੇ ਮੰਦਰ ਦੀ ਮੁਰੰਮਤ ਲਈ ਲੋਹੇ ਅਤੇ ਪਿੱਤਲ ਦੇ ਕਾਮੇ ਵੀ ਰੱਖੇ।

2 Chronicles 24:12 (UKJV) And the king and Jehoiada gave it to such as did the work of the service of the house of the LORD, and hired stone workers and carpenters to repair the house of the LORD, and also such as wrought iron and brass to mend the house of the LORD.

10ਸਾਰੇ ਅਧਿਕਾਰੀ ਅਤੇ ਸਾਰੇ ਲੋਕ ਖ਼ੁਸ਼ੀ-ਖ਼ੁਸ਼ੀ ਆਪਣੇ ਚੰਦੇ ਲੈ ਕੇ ਆਏ, ਜਦੋਂ ਤੱਕ ਉਹ ਭਰ ਨਾ ਗਿਆ ਸੰਦੂਕ ਵਿੱਚ ਸੁੱਟ ਦਿੱਤਾ।

11ਜਦੋਂ ਵੀ ਲੇਵੀਆਂ ਦੁਆਰਾ ਸੰਦੂਕ ਨੂੰ ਰਾਜੇ ਦੇ ਅਧਿਕਾਰੀਆਂ ਕੋਲ ਲਿਆਂਦਾ ਜਾਂਦਾ ਸੀ ਅਤੇ ਉਹਨਾਂ ਦੇਖਿਆਂ ਸਨ ਕਿ ਇਸ ਵਿੱਚ ਬਹੁਤ ਸਾਰਾ ਪੈਸਾ ਹੈ, ਤਾਂ ਪਾਤਸ਼ਾਹ ਦੇ ਲਿਖਾਰੀ ਅਤੇ ਪ੍ਰਧਾਨ ਜਾਜਕ ਦੇ ਅਫ਼ਸਰ ਨੇ ਆ ਕੇ ਸੰਦੂਕ ਨੂੰ ਖਾਲੀ ਕਰ ਦਿੱਤਾ ਅਤੇ ਉਸ ਨੂੰ ਫਿਰ ਉਸ ਦੇ ਸਥਾਂਨ ਤੇ ਰਖਵਾ ਦਿੱਤਾ ਅਤੇ ਹਰ ਰੋਜ਼ ਇਸੇ ਤਰ੍ਹਾਂ ਕਰ ਕੇ ਉਹਨਾਂ ਨੇ ਬਹੁਤ ਸਾਰੀ ਰਕਮ ਇਕੱਠੀ ਕਰ ਲਈ।

12ਰਾਜੇ ਅਤੇ ਯਹੋਯਾਦਾ ਨੇ ਇਹ ਉਹਨਾਂ ਲੋਕਾਂ ਨੂੰ ਦਿੱਤਾ ਜੋ ਯਾਹਵੇਹ ਦੇ ਭਵਨ ਲਈ ਲੋੜੀਂਦਾ ਕੰਮ ਕਰਦੇ ਸਨ। ਉਹਨਾਂ ਨੇ ਯਾਹਵੇਹ ਦੇ ਮੰਦਰ ਦੀ ਮੁਰੰਮਤ ਕਰਨ ਲਈ ਮਿਸਤਰੀ ਅਤੇ ਤਰਖਾਣ ਰੱਖੇ, ਅਤੇ ਮੰਦਰ ਦੀ ਮੁਰੰਮਤ ਲਈ ਲੋਹੇ ਅਤੇ ਪਿੱਤਲ ਦੇ ਕਾਮੇ ਵੀ ਰੱਖੇ।

13ਕੰਮ ਦੇ ਇੰਚਾਰਜ ਆਦਮੀ ਮਿਹਨਤੀ ਸਨ, ਅਤੇ ਮੁਰੰਮਤ ਉਹਨਾਂ ਦੇ ਅਧੀਨ ਹੁੰਦੀ ਸੀ। ਉਹਨਾਂ ਨੇ ਪਰਮੇਸ਼ਵਰ ਦੇ ਮੰਦਰ ਨੂੰ ਇਸਦੇ ਪਹਿਲੇ ਰੂਪ ਅਨੁਸਾਰ ਦੁਬਾਰਾ ਬਣਾਇਆ ਅਤੇ ਇਸਨੂੰ ਮਜ਼ਬੂਤ ਕੀਤਾ।

14ਜਦੋਂ ਸਾਰਾ ਕੰਮ ਪੂਰਾ ਹੋ ਗਿਆ, ਤਾਂ ਉਹ ਬਚੇ ਹੋਏ ਪੈਸੇ ਰਾਜੇ ਅਤੇ ਯਹੋਯਾਦਾ ਕੋਲ ਲੈ ਆਏ। ਬਾਕੀ ਦੇ ਚਾਂਦੀ ਦੇ ਸਿੱਕਿਆਂ ਨਾਲ ਉਹਨਾਂ ਨੇ ਯਾਹਵੇਹ ਦੇ ਮੰਦਰ ਲਈ ਭਾਂਡੇ ਬਣਾਏ। ਸੋਨੇ ਅਤੇ ਚਾਂਦੀ ਦੇ ਭਾਂਡੇ, ਹੋਮ ਦੀਆਂ ਭੇਟਾਂ ਲਈ ਵਰਤੇ ਜਾਂਦੇ ਹਨ: ਜਿੰਨਾ ਚਿਰ ਯਹੋਯਾਦਾ ਜੀਉਂਦਾ ਰਿਹਾ, ਯਾਹਵੇਹ ਦੇ ਮੰਦਰ ਵਿੱਚ ਲਗਾਤਾਰ ਹੋਮ ਦੀਆਂ ਭੇਟਾਂ ਚੜ੍ਹਾਈਆਂ ਜਾਂਦੀਆਂ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.