2 ਇਤਿਹਾਸ 24

ਜਦੋਂ ਸਾਰਾ ਕੰਮ ਪੂਰਾ ਹੋ ਗਿਆ, ਤਾਂ ਉਹ ਬਚੇ ਹੋਏ ਪੈਸੇ ਰਾਜੇ ਅਤੇ ਯਹੋਯਾਦਾ ਕੋਲ ਲੈ ਆਏ। ਬਾਕੀ ਦੇ ਚਾਂਦੀ ਦੇ ਸਿੱਕਿਆਂ ਨਾਲ ਉਹਨਾਂ ਨੇ ਯਾਹਵੇਹ ਦੇ ਮੰਦਰ ਲਈ ਭਾਂਡੇ ਬਣਾਏ। ਸੋਨੇ ਅਤੇ ਚਾਂਦੀ ਦੇ ਭਾਂਡੇ, ਹੋਮ ਦੀਆਂ ਭੇਟਾਂ ਲਈ ਵਰਤੇ ਜਾਂਦੇ ਹਨ: ਜਿੰਨਾ ਚਿਰ ਯਹੋਯਾਦਾ ਜੀਉਂਦਾ ਰਿਹਾ, ਯਾਹਵੇਹ ਦੇ ਮੰਦਰ ਵਿੱਚ ਲਗਾਤਾਰ ਹੋਮ ਦੀਆਂ ਭੇਟਾਂ ਚੜ੍ਹਾਈਆਂ ਜਾਂਦੀਆਂ ਸਨ।

2 Chronicles 24:14 (UKJV) And when they had finished it, they brought the rest of the money before the king and Jehoiada, whereof were made vessels for the house of the LORD, even vessels to minister, and to offer likewise, and spoons, and vessels of gold and silver. And they offered burnt offerings in the house of the LORD continually all the days of Jehoiada.

12ਰਾਜੇ ਅਤੇ ਯਹੋਯਾਦਾ ਨੇ ਇਹ ਉਹਨਾਂ ਲੋਕਾਂ ਨੂੰ ਦਿੱਤਾ ਜੋ ਯਾਹਵੇਹ ਦੇ ਭਵਨ ਲਈ ਲੋੜੀਂਦਾ ਕੰਮ ਕਰਦੇ ਸਨ। ਉਹਨਾਂ ਨੇ ਯਾਹਵੇਹ ਦੇ ਮੰਦਰ ਦੀ ਮੁਰੰਮਤ ਕਰਨ ਲਈ ਮਿਸਤਰੀ ਅਤੇ ਤਰਖਾਣ ਰੱਖੇ, ਅਤੇ ਮੰਦਰ ਦੀ ਮੁਰੰਮਤ ਲਈ ਲੋਹੇ ਅਤੇ ਪਿੱਤਲ ਦੇ ਕਾਮੇ ਵੀ ਰੱਖੇ।

13ਕੰਮ ਦੇ ਇੰਚਾਰਜ ਆਦਮੀ ਮਿਹਨਤੀ ਸਨ, ਅਤੇ ਮੁਰੰਮਤ ਉਹਨਾਂ ਦੇ ਅਧੀਨ ਹੁੰਦੀ ਸੀ। ਉਹਨਾਂ ਨੇ ਪਰਮੇਸ਼ਵਰ ਦੇ ਮੰਦਰ ਨੂੰ ਇਸਦੇ ਪਹਿਲੇ ਰੂਪ ਅਨੁਸਾਰ ਦੁਬਾਰਾ ਬਣਾਇਆ ਅਤੇ ਇਸਨੂੰ ਮਜ਼ਬੂਤ ਕੀਤਾ।

14ਜਦੋਂ ਸਾਰਾ ਕੰਮ ਪੂਰਾ ਹੋ ਗਿਆ, ਤਾਂ ਉਹ ਬਚੇ ਹੋਏ ਪੈਸੇ ਰਾਜੇ ਅਤੇ ਯਹੋਯਾਦਾ ਕੋਲ ਲੈ ਆਏ। ਬਾਕੀ ਦੇ ਚਾਂਦੀ ਦੇ ਸਿੱਕਿਆਂ ਨਾਲ ਉਹਨਾਂ ਨੇ ਯਾਹਵੇਹ ਦੇ ਮੰਦਰ ਲਈ ਭਾਂਡੇ ਬਣਾਏ। ਸੋਨੇ ਅਤੇ ਚਾਂਦੀ ਦੇ ਭਾਂਡੇ, ਹੋਮ ਦੀਆਂ ਭੇਟਾਂ ਲਈ ਵਰਤੇ ਜਾਂਦੇ ਹਨ: ਜਿੰਨਾ ਚਿਰ ਯਹੋਯਾਦਾ ਜੀਉਂਦਾ ਰਿਹਾ, ਯਾਹਵੇਹ ਦੇ ਮੰਦਰ ਵਿੱਚ ਲਗਾਤਾਰ ਹੋਮ ਦੀਆਂ ਭੇਟਾਂ ਚੜ੍ਹਾਈਆਂ ਜਾਂਦੀਆਂ ਸਨ।

15ਹੁਣ ਯਹੋਯਾਦਾ ਪੂਰਾ ਬੁੱਢਾ ਹੋਇਆ ਸੀ ਅਤੇ ਉਹ ਇੱਕ ਸੌ ਤੀਹ ਸਾਲਾਂ ਦੀ ਉਮਰ ਵਿੱਚ ਮਰ ਗਿਆ।

16ਉਸ ਨੂੰ ਦਾਵੀਦ ਦੇ ਸ਼ਹਿਰ ਵਿੱਚ ਰਾਜਿਆਂ ਦੇ ਨਾਲ ਦਫ਼ਨਾਇਆ ਗਿਆ, ਕਿਉਂਕਿ ਉਸ ਨੇ ਇਸਰਾਏਲ ਵਿੱਚ ਪਰਮੇਸ਼ਵਰ ਅਤੇ ਉਸ ਦੇ ਮੰਦਰ ਲਈ ਚੰਗੇ ਕੰਮ ਕੀਤੇ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.