2 ਇਤਿਹਾਸ 24

ਹੁਣ ਯਹੋਯਾਦਾ ਪੂਰਾ ਬੁੱਢਾ ਹੋਇਆ ਸੀ ਅਤੇ ਉਹ ਇੱਕ ਸੌ ਤੀਹ ਸਾਲਾਂ ਦੀ ਉਮਰ ਵਿੱਚ ਮਰ ਗਿਆ।

2 Chronicles 24:15 (UKJV) But Jehoiada waxed old, and was full of days when he died; an hundred and thirty years old was he when he died.

13ਕੰਮ ਦੇ ਇੰਚਾਰਜ ਆਦਮੀ ਮਿਹਨਤੀ ਸਨ, ਅਤੇ ਮੁਰੰਮਤ ਉਹਨਾਂ ਦੇ ਅਧੀਨ ਹੁੰਦੀ ਸੀ। ਉਹਨਾਂ ਨੇ ਪਰਮੇਸ਼ਵਰ ਦੇ ਮੰਦਰ ਨੂੰ ਇਸਦੇ ਪਹਿਲੇ ਰੂਪ ਅਨੁਸਾਰ ਦੁਬਾਰਾ ਬਣਾਇਆ ਅਤੇ ਇਸਨੂੰ ਮਜ਼ਬੂਤ ਕੀਤਾ।

14ਜਦੋਂ ਸਾਰਾ ਕੰਮ ਪੂਰਾ ਹੋ ਗਿਆ, ਤਾਂ ਉਹ ਬਚੇ ਹੋਏ ਪੈਸੇ ਰਾਜੇ ਅਤੇ ਯਹੋਯਾਦਾ ਕੋਲ ਲੈ ਆਏ। ਬਾਕੀ ਦੇ ਚਾਂਦੀ ਦੇ ਸਿੱਕਿਆਂ ਨਾਲ ਉਹਨਾਂ ਨੇ ਯਾਹਵੇਹ ਦੇ ਮੰਦਰ ਲਈ ਭਾਂਡੇ ਬਣਾਏ। ਸੋਨੇ ਅਤੇ ਚਾਂਦੀ ਦੇ ਭਾਂਡੇ, ਹੋਮ ਦੀਆਂ ਭੇਟਾਂ ਲਈ ਵਰਤੇ ਜਾਂਦੇ ਹਨ: ਜਿੰਨਾ ਚਿਰ ਯਹੋਯਾਦਾ ਜੀਉਂਦਾ ਰਿਹਾ, ਯਾਹਵੇਹ ਦੇ ਮੰਦਰ ਵਿੱਚ ਲਗਾਤਾਰ ਹੋਮ ਦੀਆਂ ਭੇਟਾਂ ਚੜ੍ਹਾਈਆਂ ਜਾਂਦੀਆਂ ਸਨ।

15ਹੁਣ ਯਹੋਯਾਦਾ ਪੂਰਾ ਬੁੱਢਾ ਹੋਇਆ ਸੀ ਅਤੇ ਉਹ ਇੱਕ ਸੌ ਤੀਹ ਸਾਲਾਂ ਦੀ ਉਮਰ ਵਿੱਚ ਮਰ ਗਿਆ।

16ਉਸ ਨੂੰ ਦਾਵੀਦ ਦੇ ਸ਼ਹਿਰ ਵਿੱਚ ਰਾਜਿਆਂ ਦੇ ਨਾਲ ਦਫ਼ਨਾਇਆ ਗਿਆ, ਕਿਉਂਕਿ ਉਸ ਨੇ ਇਸਰਾਏਲ ਵਿੱਚ ਪਰਮੇਸ਼ਵਰ ਅਤੇ ਉਸ ਦੇ ਮੰਦਰ ਲਈ ਚੰਗੇ ਕੰਮ ਕੀਤੇ ਸਨ।

17ਯਹੋਯਾਦਾ ਦੀ ਮੌਤ ਤੋਂ ਬਾਅਦ, ਯਹੂਦਾਹ ਦੇ ਅਧਿਕਾਰੀ ਆਏ ਅਤੇ ਰਾਜੇ ਨੂੰ ਮੱਥਾ ਟੇਕਿਆ ਅਤੇ ਉਸਨੇ ਉਹਨਾਂ ਦੀ ਗੱਲ ਸੁਣੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.