14ਜਦੋਂ ਸਾਰਾ ਕੰਮ ਪੂਰਾ ਹੋ ਗਿਆ, ਤਾਂ ਉਹ ਬਚੇ ਹੋਏ ਪੈਸੇ ਰਾਜੇ ਅਤੇ ਯਹੋਯਾਦਾ ਕੋਲ ਲੈ ਆਏ। ਬਾਕੀ ਦੇ ਚਾਂਦੀ ਦੇ ਸਿੱਕਿਆਂ ਨਾਲ ਉਹਨਾਂ ਨੇ ਯਾਹਵੇਹ ਦੇ ਮੰਦਰ ਲਈ ਭਾਂਡੇ ਬਣਾਏ। ਸੋਨੇ ਅਤੇ ਚਾਂਦੀ ਦੇ ਭਾਂਡੇ, ਹੋਮ ਦੀਆਂ ਭੇਟਾਂ ਲਈ ਵਰਤੇ ਜਾਂਦੇ ਹਨ: ਜਿੰਨਾ ਚਿਰ ਯਹੋਯਾਦਾ ਜੀਉਂਦਾ ਰਿਹਾ, ਯਾਹਵੇਹ ਦੇ ਮੰਦਰ ਵਿੱਚ ਲਗਾਤਾਰ ਹੋਮ ਦੀਆਂ ਭੇਟਾਂ ਚੜ੍ਹਾਈਆਂ ਜਾਂਦੀਆਂ ਸਨ।
15ਹੁਣ ਯਹੋਯਾਦਾ ਪੂਰਾ ਬੁੱਢਾ ਹੋਇਆ ਸੀ ਅਤੇ ਉਹ ਇੱਕ ਸੌ ਤੀਹ ਸਾਲਾਂ ਦੀ ਉਮਰ ਵਿੱਚ ਮਰ ਗਿਆ।
16ਉਸ ਨੂੰ ਦਾਵੀਦ ਦੇ ਸ਼ਹਿਰ ਵਿੱਚ ਰਾਜਿਆਂ ਦੇ ਨਾਲ ਦਫ਼ਨਾਇਆ ਗਿਆ, ਕਿਉਂਕਿ ਉਸ ਨੇ ਇਸਰਾਏਲ ਵਿੱਚ ਪਰਮੇਸ਼ਵਰ ਅਤੇ ਉਸ ਦੇ ਮੰਦਰ ਲਈ ਚੰਗੇ ਕੰਮ ਕੀਤੇ ਸਨ।
17ਯਹੋਯਾਦਾ ਦੀ ਮੌਤ ਤੋਂ ਬਾਅਦ, ਯਹੂਦਾਹ ਦੇ ਅਧਿਕਾਰੀ ਆਏ ਅਤੇ ਰਾਜੇ ਨੂੰ ਮੱਥਾ ਟੇਕਿਆ ਅਤੇ ਉਸਨੇ ਉਹਨਾਂ ਦੀ ਗੱਲ ਸੁਣੀ।
18ਉਹਨਾਂ ਨੇ ਆਪਣੇ ਪੁਰਖਿਆਂ ਦੇ ਪਰਮੇਸ਼ਵਰ ਦੇ ਮੰਦਰ ਨੂੰ ਛੱਡ ਦਿੱਤਾ ਅਤੇ ਅਸ਼ੇਰਾਹ ਦੇ ਖੰਭਿਆਂ ਅਤੇ ਮੂਰਤੀਆਂ ਦੀ ਪੂਜਾ ਕੀਤੀ। ਉਹਨਾਂ ਦੇ ਦੋਸ਼ ਦੇ ਕਾਰਨ, ਯਹੂਦਾਹ ਅਤੇ ਯੇਰੂਸ਼ਲੇਮ ਉੱਤੇ ਪਰਮੇਸ਼ਵਰ ਦਾ ਕ੍ਰੋਧ ਆਇਆ।