6ਇਸ ਲਈ ਰਾਜੇ ਨੇ ਮੁੱਖ ਜਾਜਕ ਯਹੋਯਾਦਾ ਨੂੰ ਬੁਲਾਇਆ ਅਤੇ ਉਸਨੂੰ ਕਿਹਾ, “ਤੁਸੀਂ ਯਹੂਦਿਯਾ ਅਤੇ ਯੇਰੂਸ਼ਲੇਮ ਤੋਂ ਲੇਵੀਆਂ ਨੂੰ ਉਹ ਟੈਕਸ ਇਕੱਠਾ ਕਰਨ ਲਈ ਕਿਉਂ ਨਹੀਂ ਭੇਜਿਆ ਜਿਸਦਾ ਯਾਹਵੇਹ ਦੇ ਸੇਵਕ ਮੋਸ਼ੇਹ ਨੇ ਇਸਰਾਏਲ ਦੇ ਮੰਡਲੀ ਵਾਲੇ ਤੰਬੂ ਲਈ ਹੁਕਮ ਦਿੱਤਾ ਸੀ?”
7ਹੁਣ ਉਸ ਦੁਸ਼ਟ ਔਰਤ ਅਥਲਯਾਹ ਦੇ ਪੁੱਤਰਾਂ ਨੇ ਪਰਮੇਸ਼ਵਰ ਦੇ ਮੰਦਰ ਨੂੰ ਤੋੜਿਆ ਸੀ ਅਤੇ ਇਸ ਦੀਆਂ ਪਵਿੱਤਰ ਚੀਜ਼ਾਂ ਨੂੰ ਵੀ ਬਆਲ ਲਈ ਵਰਤਿਆ ਸੀ।
8ਰਾਜੇ ਦੇ ਹੁਕਮ ਤੇ ਇੱਕ ਸੰਦੂਕ ਬਣਾਇਆ ਗਿਆ ਅਤੇ ਬਾਹਰ ਯਾਹਵੇਹ ਦੇ ਮੰਦਰ ਦੇ ਦਰਵਾਜ਼ੇ ਤੇ ਰੱਖਿਆ ਗਿਆ।
9ਤਦ ਯਹੂਦਾਹ ਅਤੇ ਯੇਰੂਸ਼ਲੇਮ ਵਿੱਚ ਇੱਕ ਘੋਸ਼ਣਾ ਜਾਰੀ ਕੀਤੀ ਗਈ ਸੀ ਕਿ ਉਹ ਉਸ ਟੈਕਸ ਨੂੰ ਯਾਹਵੇਹ ਕੋਲ ਲਿਆਉਣਾ ਚਾਹੀਦਾ ਹੈ ਜੋ ਪਰਮੇਸ਼ਵਰ ਦੇ ਸੇਵਕ ਮੋਸ਼ੇਹ ਨੇ ਉਜਾੜ ਵਿੱਚ ਇਸਰਾਏਲ ਤੋਂ ਮੰਗਿਆ ਸੀ।
10ਸਾਰੇ ਅਧਿਕਾਰੀ ਅਤੇ ਸਾਰੇ ਲੋਕ ਖ਼ੁਸ਼ੀ-ਖ਼ੁਸ਼ੀ ਆਪਣੇ ਚੰਦੇ ਲੈ ਕੇ ਆਏ, ਜਦੋਂ ਤੱਕ ਉਹ ਭਰ ਨਾ ਗਿਆ ਸੰਦੂਕ ਵਿੱਚ ਸੁੱਟ ਦਿੱਤਾ।