2 ਇਤਿਹਾਸ 24

ਭਾਵੇਂ ਕਿ ਅਰਾਮੀ ਫ਼ੌਜ ਕੁਝ ਬੰਦਿਆਂ ਨਾਲ ਆਈ ਸੀ, ਪਰ ਯਾਹਵੇਹ ਨੇ ਉਹਨਾਂ ਦੇ ਹੱਥਾਂ ਵਿੱਚ ਬਹੁਤ ਵੱਡੀ ਫ਼ੌਜ ਸੌਂਪ ਦਿੱਤੀ। ਕਿਉਂਕਿ ਯਹੂਦਾਹ ਨੇ ਆਪਣੇ ਪੁਰਖਿਆਂ ਦੇ ਪਰਮੇਸ਼ਵਰ ਯਾਹਵੇਹ ਨੂੰ ਤਿਆਗ ਦਿੱਤਾ ਸੀ, ਯੋਆਸ਼ ਉੱਤੇ ਨਿਆਂ ਕੀਤਾ ਗਿਆ ਸੀ।

2 Chronicles 24:24 (UKJV) For the army of the Syrians came with a small company of men, and the LORD delivered a very great host into their hand, because they had forsaken the LORD God of their fathers. So they executed judgment against Joash.

22ਰਾਜਾ ਯੋਆਸ਼ ਨੂੰ ਜ਼ਕਰਯਾਹ ਦੇ ਪਿਤਾ ਯਹੋਯਾਦਾ ਦੀ ਉਸ ਦਿਆਲਤਾ ਨੂੰ ਯਾਦ ਨਹੀਂ ਸੀ ਜੋ ਉਸ ਨੇ ਦਿਖਾਈ ਸੀ ਪਰ ਉਸ ਨੇ ਆਪਣੇ ਪੁੱਤਰ ਨੂੰ ਮਾਰ ਦਿੱਤਾ। ਆਪਣੀ ਮੌਤ ਤੋਂ ਪਹਿਲਾਂ ਜ਼ਕਰਯਾਹ ਦੇ ਸ਼ਬਦ ਸਨ “ਯਾਹਵੇਹ ਇਸ ਵੱਲ ਧਿਆਨ ਦੇਵੇ ਅਤੇ ਬਦਲਾ ਲਵੇ।”

23ਸਾਲ ਦੇ ਅੰਤ ਵਿੱਚ, ਅਰਾਮ ਦੀ ਫੌਜ ਨੇ ਯੋਆਸ਼ ਦੇ ਵਿਰੁੱਧ ਕੂਚ ਕੀਤਾ; ਇਸ ਨੇ ਯਹੂਦਾਹ ਅਤੇ ਯੇਰੂਸ਼ਲੇਮ ਉੱਤੇ ਹਮਲਾ ਕੀਤਾ ਅਤੇ ਲੋਕਾਂ ਦੇ ਸਾਰੇ ਆਗੂਆਂ ਨੂੰ ਮਾਰ ਦਿੱਤਾ। ਉਹਨਾਂ ਨੇ ਲੁੱਟ ਦਾ ਸਾਰਾ ਸਮਾਨ ਦੰਮਿਸ਼ਕ ਵਿੱਚ ਆਪਣੇ ਰਾਜੇ ਨੂੰ ਭੇਜ ਦਿੱਤਾ।

24ਭਾਵੇਂ ਕਿ ਅਰਾਮੀ ਫ਼ੌਜ ਕੁਝ ਬੰਦਿਆਂ ਨਾਲ ਆਈ ਸੀ, ਪਰ ਯਾਹਵੇਹ ਨੇ ਉਹਨਾਂ ਦੇ ਹੱਥਾਂ ਵਿੱਚ ਬਹੁਤ ਵੱਡੀ ਫ਼ੌਜ ਸੌਂਪ ਦਿੱਤੀ। ਕਿਉਂਕਿ ਯਹੂਦਾਹ ਨੇ ਆਪਣੇ ਪੁਰਖਿਆਂ ਦੇ ਪਰਮੇਸ਼ਵਰ ਯਾਹਵੇਹ ਨੂੰ ਤਿਆਗ ਦਿੱਤਾ ਸੀ, ਯੋਆਸ਼ ਉੱਤੇ ਨਿਆਂ ਕੀਤਾ ਗਿਆ ਸੀ।

25ਜਦੋਂ ਅਰਾਮੀ ਸੈਨਾ ਯੋਆਸ਼ ਨੂੰ ਬੁਰੀ ਤਰ੍ਹਾਂ ਜ਼ਖਮੀ ਛੱਡ ਕੇ ਚਲੇ ਗਏ। ਯੋਆਸ਼ ਦੇ ਆਪਣੇ ਸੇਵਕਾਂ ਨੇ ਉਸ ਦੇ ਵਿਰੁੱਧ ਸਾਜ਼ਿਸ਼ ਰਚੀ ਅਤੇ ਉਸ ਨੂੰ ਉਸ ਦੇ ਆਪਣੇ ਬਿਸਤਰੇ ਵਿੱਚ ਮਾਰ ਦਿੱਤਾ। ਇਹ ਜਾਜਕ ਯਹੋਯਾਦਾ ਦੇ ਪੁੱਤਰ ਦੇ ਕਤਲ ਦਾ ਨਤੀਜਾ ਸੀ। ਯੋਆਸ਼ ਮਰ ਗਿਆ ਅਤੇ ਦਾਵੀਦ ਦੇ ਸ਼ਹਿਰ ਵਿੱਚ ਦਫ਼ਨਾਇਆ ਗਿਆ। ਉਹਨਾਂ ਨੇ ਉਸ ਨੂੰ ਰਾਜਿਆਂ ਦੀ ਕਬਰ ਵਿੱਚ ਨਹੀਂ ਰੱਖਿਆ।

26ਜਿਨ੍ਹਾਂ ਨੇ ਉਸ ਦੇ ਵਿਰੁੱਧ ਸਾਜ਼ਿਸ਼ ਰਚੀ ਸੀ ਉਹ ਜ਼ਾਬਾਦ, ਇੱਕ ਅੰਮੋਨੀ ਔਰਤ ਸ਼ਿਮਿਯਥ ਦਾ ਪੁੱਤਰ ਅਤੇ ਇੱਕ ਮੋਆਬੀ ਔਰਤ ਸ਼ਿਮਰੀਥਕ ਦਾ ਪੁੱਤਰ ਯਹੋਜ਼ਾਬਾਦ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.