23ਸਾਲ ਦੇ ਅੰਤ ਵਿੱਚ, ਅਰਾਮ ਦੀ ਫੌਜ ਨੇ ਯੋਆਸ਼ ਦੇ ਵਿਰੁੱਧ ਕੂਚ ਕੀਤਾ; ਇਸ ਨੇ ਯਹੂਦਾਹ ਅਤੇ ਯੇਰੂਸ਼ਲੇਮ ਉੱਤੇ ਹਮਲਾ ਕੀਤਾ ਅਤੇ ਲੋਕਾਂ ਦੇ ਸਾਰੇ ਆਗੂਆਂ ਨੂੰ ਮਾਰ ਦਿੱਤਾ। ਉਹਨਾਂ ਨੇ ਲੁੱਟ ਦਾ ਸਾਰਾ ਸਮਾਨ ਦੰਮਿਸ਼ਕ ਵਿੱਚ ਆਪਣੇ ਰਾਜੇ ਨੂੰ ਭੇਜ ਦਿੱਤਾ।
24ਭਾਵੇਂ ਕਿ ਅਰਾਮੀ ਫ਼ੌਜ ਕੁਝ ਬੰਦਿਆਂ ਨਾਲ ਆਈ ਸੀ, ਪਰ ਯਾਹਵੇਹ ਨੇ ਉਹਨਾਂ ਦੇ ਹੱਥਾਂ ਵਿੱਚ ਬਹੁਤ ਵੱਡੀ ਫ਼ੌਜ ਸੌਂਪ ਦਿੱਤੀ। ਕਿਉਂਕਿ ਯਹੂਦਾਹ ਨੇ ਆਪਣੇ ਪੁਰਖਿਆਂ ਦੇ ਪਰਮੇਸ਼ਵਰ ਯਾਹਵੇਹ ਨੂੰ ਤਿਆਗ ਦਿੱਤਾ ਸੀ, ਯੋਆਸ਼ ਉੱਤੇ ਨਿਆਂ ਕੀਤਾ ਗਿਆ ਸੀ।
25ਜਦੋਂ ਅਰਾਮੀ ਸੈਨਾ ਯੋਆਸ਼ ਨੂੰ ਬੁਰੀ ਤਰ੍ਹਾਂ ਜ਼ਖਮੀ ਛੱਡ ਕੇ ਚਲੇ ਗਏ। ਯੋਆਸ਼ ਦੇ ਆਪਣੇ ਸੇਵਕਾਂ ਨੇ ਉਸ ਦੇ ਵਿਰੁੱਧ ਸਾਜ਼ਿਸ਼ ਰਚੀ ਅਤੇ ਉਸ ਨੂੰ ਉਸ ਦੇ ਆਪਣੇ ਬਿਸਤਰੇ ਵਿੱਚ ਮਾਰ ਦਿੱਤਾ। ਇਹ ਜਾਜਕ ਯਹੋਯਾਦਾ ਦੇ ਪੁੱਤਰ ਦੇ ਕਤਲ ਦਾ ਨਤੀਜਾ ਸੀ। ਯੋਆਸ਼ ਮਰ ਗਿਆ ਅਤੇ ਦਾਵੀਦ ਦੇ ਸ਼ਹਿਰ ਵਿੱਚ ਦਫ਼ਨਾਇਆ ਗਿਆ। ਉਹਨਾਂ ਨੇ ਉਸ ਨੂੰ ਰਾਜਿਆਂ ਦੀ ਕਬਰ ਵਿੱਚ ਨਹੀਂ ਰੱਖਿਆ।
26ਜਿਨ੍ਹਾਂ ਨੇ ਉਸ ਦੇ ਵਿਰੁੱਧ ਸਾਜ਼ਿਸ਼ ਰਚੀ ਸੀ ਉਹ ਜ਼ਾਬਾਦ, ਇੱਕ ਅੰਮੋਨੀ ਔਰਤ ਸ਼ਿਮਿਯਥ ਦਾ ਪੁੱਤਰ ਅਤੇ ਇੱਕ ਮੋਆਬੀ ਔਰਤ ਸ਼ਿਮਰੀਥਕ ਦਾ ਪੁੱਤਰ ਯਹੋਜ਼ਾਬਾਦ ਸਨ।
27ਉਸ ਦੇ ਪੁੱਤਰਾਂ ਦੇ ਵੇਰਵੇ ਅਤੇ ਉਸ ਦੇ ਵਿਰੁੱਧ ਕੀਤੀਆਂ ਗਈਆਂ ਬਹੁਤ ਸਾਰੀਆਂ ਭਵਿੱਖਬਾਣੀਆਂ ਅਤੇ ਪਰਮੇਸ਼ਵਰ ਦੇ ਘਰ ਦੀ ਮੁਰੰਮਤ ਦਾ ਜ਼ਿਕਰ ਰਾਜਿਆਂ ਕਿਤਾਬ ਵਿੱਚ ਕੀਤਾ ਗਿਆ ਹੈ। ਉਸ ਦੀ ਜਗ੍ਹਾ ਉਸਦਾ ਪੁੱਤਰ ਅਮਾਜ਼ਯਾਹ ਰਾਜਾ ਬਣਿਆ।