25ਜਦੋਂ ਅਰਾਮੀ ਸੈਨਾ ਯੋਆਸ਼ ਨੂੰ ਬੁਰੀ ਤਰ੍ਹਾਂ ਜ਼ਖਮੀ ਛੱਡ ਕੇ ਚਲੇ ਗਏ। ਯੋਆਸ਼ ਦੇ ਆਪਣੇ ਸੇਵਕਾਂ ਨੇ ਉਸ ਦੇ ਵਿਰੁੱਧ ਸਾਜ਼ਿਸ਼ ਰਚੀ ਅਤੇ ਉਸ ਨੂੰ ਉਸ ਦੇ ਆਪਣੇ ਬਿਸਤਰੇ ਵਿੱਚ ਮਾਰ ਦਿੱਤਾ। ਇਹ ਜਾਜਕ ਯਹੋਯਾਦਾ ਦੇ ਪੁੱਤਰ ਦੇ ਕਤਲ ਦਾ ਨਤੀਜਾ ਸੀ। ਯੋਆਸ਼ ਮਰ ਗਿਆ ਅਤੇ ਦਾਵੀਦ ਦੇ ਸ਼ਹਿਰ ਵਿੱਚ ਦਫ਼ਨਾਇਆ ਗਿਆ। ਉਹਨਾਂ ਨੇ ਉਸ ਨੂੰ ਰਾਜਿਆਂ ਦੀ ਕਬਰ ਵਿੱਚ ਨਹੀਂ ਰੱਖਿਆ।
26ਜਿਨ੍ਹਾਂ ਨੇ ਉਸ ਦੇ ਵਿਰੁੱਧ ਸਾਜ਼ਿਸ਼ ਰਚੀ ਸੀ ਉਹ ਜ਼ਾਬਾਦ, ਇੱਕ ਅੰਮੋਨੀ ਔਰਤ ਸ਼ਿਮਿਯਥ ਦਾ ਪੁੱਤਰ ਅਤੇ ਇੱਕ ਮੋਆਬੀ ਔਰਤ ਸ਼ਿਮਰੀਥਕ ਦਾ ਪੁੱਤਰ ਯਹੋਜ਼ਾਬਾਦ ਸਨ।
27ਉਸ ਦੇ ਪੁੱਤਰਾਂ ਦੇ ਵੇਰਵੇ ਅਤੇ ਉਸ ਦੇ ਵਿਰੁੱਧ ਕੀਤੀਆਂ ਗਈਆਂ ਬਹੁਤ ਸਾਰੀਆਂ ਭਵਿੱਖਬਾਣੀਆਂ ਅਤੇ ਪਰਮੇਸ਼ਵਰ ਦੇ ਘਰ ਦੀ ਮੁਰੰਮਤ ਦਾ ਜ਼ਿਕਰ ਰਾਜਿਆਂ ਕਿਤਾਬ ਵਿੱਚ ਕੀਤਾ ਗਿਆ ਹੈ। ਉਸ ਦੀ ਜਗ੍ਹਾ ਉਸਦਾ ਪੁੱਤਰ ਅਮਾਜ਼ਯਾਹ ਰਾਜਾ ਬਣਿਆ।