2 ਇਤਿਹਾਸ 24

ਉਸ ਨੇ ਜਾਜਕਾਂ ਅਤੇ ਲੇਵੀਆਂ ਨੂੰ ਇਕੱਠਿਆਂ ਬੁਲਾਇਆ ਅਤੇ ਉਹਨਾਂ ਨੂੰ ਕਿਹਾ, “ਯਹੂਦਾਹ ਦੇ ਕਸਬਿਆਂ ਵਿੱਚ ਜਾਓ ਅਤੇ ਸਾਰੇ ਇਸਰਾਏਲ ਤੋਂ ਹਰ ਸਾਲ ਆਪਣੇ ਪਰਮੇਸ਼ਵਰ ਦੇ ਮੰਦਰ ਦੀ ਮੁਰੰਮਤ ਕਰਨ ਲਈ ਪੈਸਾ ਇਕੱਠਾ ਕਰੋ।” ਪਰ ਲੇਵੀਆਂ ਨੇ ਤੁਰੰਤ ਇਹ ਕਾਰਵਾਈ ਨਹੀਂ ਕੀਤੀ।

2 Chronicles 24:5 (UKJV) And he gathered together the priests and the Levites, and said to them, Go out unto the cities of Judah, and gather of all Israel money to repair the house of your God from year to year, and see that all of you hasten the matter. Nevertheless the Levites hastened it not.

3ਯਹੋਯਾਦਾ ਨੇ ਉਸ ਦੇ ਲਈ ਦੋ ਪਤਨੀਆਂ ਚੁਣੀਆਂ ਅਤੇ ਉਹਨਾਂ ਪਤਨੀਆਂ ਤੋਂ ਉਸ ਦੇ ਪੁੱਤਰ ਅਤੇ ਧੀਆਂ ਪੈਦਾ ਹੋਏ।

4ਕੁਝ ਸਮੇਂ ਬਾਅਦ ਯੋਆਸ਼ ਨੇ ਯਾਹਵੇਹ ਦੇ ਮੰਦਰ ਨੂੰ ਬਹਾਲ ਕਰਨ ਦਾ ਫੈਸਲਾ ਕੀਤਾ।

5ਉਸ ਨੇ ਜਾਜਕਾਂ ਅਤੇ ਲੇਵੀਆਂ ਨੂੰ ਇਕੱਠਿਆਂ ਬੁਲਾਇਆ ਅਤੇ ਉਹਨਾਂ ਨੂੰ ਕਿਹਾ, “ਯਹੂਦਾਹ ਦੇ ਕਸਬਿਆਂ ਵਿੱਚ ਜਾਓ ਅਤੇ ਸਾਰੇ ਇਸਰਾਏਲ ਤੋਂ ਹਰ ਸਾਲ ਆਪਣੇ ਪਰਮੇਸ਼ਵਰ ਦੇ ਮੰਦਰ ਦੀ ਮੁਰੰਮਤ ਕਰਨ ਲਈ ਪੈਸਾ ਇਕੱਠਾ ਕਰੋ।” ਪਰ ਲੇਵੀਆਂ ਨੇ ਤੁਰੰਤ ਇਹ ਕਾਰਵਾਈ ਨਹੀਂ ਕੀਤੀ।

6ਇਸ ਲਈ ਰਾਜੇ ਨੇ ਮੁੱਖ ਜਾਜਕ ਯਹੋਯਾਦਾ ਨੂੰ ਬੁਲਾਇਆ ਅਤੇ ਉਸਨੂੰ ਕਿਹਾ, “ਤੁਸੀਂ ਯਹੂਦਿਯਾ ਅਤੇ ਯੇਰੂਸ਼ਲੇਮ ਤੋਂ ਲੇਵੀਆਂ ਨੂੰ ਉਹ ਟੈਕਸ ਇਕੱਠਾ ਕਰਨ ਲਈ ਕਿਉਂ ਨਹੀਂ ਭੇਜਿਆ ਜਿਸਦਾ ਯਾਹਵੇਹ ਦੇ ਸੇਵਕ ਮੋਸ਼ੇਹ ਨੇ ਇਸਰਾਏਲ ਦੇ ਮੰਡਲੀ ਵਾਲੇ ਤੰਬੂ ਲਈ ਹੁਕਮ ਦਿੱਤਾ ਸੀ?”

7ਹੁਣ ਉਸ ਦੁਸ਼ਟ ਔਰਤ ਅਥਲਯਾਹ ਦੇ ਪੁੱਤਰਾਂ ਨੇ ਪਰਮੇਸ਼ਵਰ ਦੇ ਮੰਦਰ ਨੂੰ ਤੋੜਿਆ ਸੀ ਅਤੇ ਇਸ ਦੀਆਂ ਪਵਿੱਤਰ ਚੀਜ਼ਾਂ ਨੂੰ ਵੀ ਬਆਲ ਲਈ ਵਰਤਿਆ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.