26ਅਮਾਜ਼ਯਾਹ ਦੇ ਰਾਜ ਦੀਆਂ ਹੋਰ ਘਟਨਾਵਾਂ ਸ਼ੁਰੂ ਤੋਂ ਲੈ ਕੇ ਅੰਤ ਤੱਕ, ਉਹ ਸਭ ਯਹੂਦਾਹ ਅਤੇ ਇਸਰਾਏਲ ਦੇ ਰਾਜਿਆਂ ਦੀ ਪੋਥੀ ਵਿੱਚ ਲਿਖੀਆਂ ਗਈਆਂ ਹਨ।
27ਜਿਸ ਸਮੇਂ ਤੋਂ ਅਮਾਜ਼ਯਾਹ ਯਾਹਵੇਹ ਦਾ ਅਨੁਸਰਣ ਕਰਨ ਤੋਂ ਹਟ ਗਿਆ, ਉਹਨਾਂ ਨੇ ਯੇਰੂਸ਼ਲੇਮ ਵਿੱਚ ਉਸਦੇ ਵਿਰੁੱਧ ਸਾਜ਼ਿਸ਼ ਰਚੀ ਅਤੇ ਉਹ ਲਾਕੀਸ਼ ਨੂੰ ਭੱਜ ਗਿਆ, ਪਰ ਉਹਨਾਂ ਨੇ ਉਸਦੇ ਮਗਰ ਲਾਕੀਸ਼ ਵਿੱਚ ਆਦਮੀ ਭੇਜੇ ਅਤੇ ਉੱਥੇ ਉਸਨੂੰ ਮਾਰ ਦਿੱਤਾ।
28ਉਸਨੂੰ ਘੋੜੇ ਉੱਤੇ ਵਾਪਸ ਲਿਆਂਦਾ ਗਿਆ ਅਤੇ ਯਹੂਦਾਹ ਦੇ ਸ਼ਹਿਰ ਵਿੱਚ ਉਸਦੇ ਪੁਰਖਿਆਂ ਦੇ ਨਾਲ ਦਫ਼ਨਾਇਆ ਗਿਆ।