2 ਇਤਿਹਾਸ 26

ਤਦ ਯਹੂਦਾਹ ਦੇ ਸਾਰੇ ਲੋਕਾਂ ਨੇ ਉਜ਼ੀਯਾਹ ਨੂੰ ਉਸ ਦੇ ਪਿਤਾ ਅਮਾਜ਼ਯਾਹ ਦੇ ਥਾਂ ਰਾਜਾ ਬਣਾਇਆ। ਉਜ਼ੀਯਾਹ ਉਸ ਸਮੇਂ ਸੋਲਾਂ ਸਾਲਾਂ ਦਾ ਸੀ।

2 Chronicles 26:1 (UKJV) Then all the people of Judah took Uzziah, who was sixteen years old, and made him king in the room of his father Amaziah.

1ਤਦ ਯਹੂਦਾਹ ਦੇ ਸਾਰੇ ਲੋਕਾਂ ਨੇ ਉਜ਼ੀਯਾਹ ਨੂੰ ਉਸ ਦੇ ਪਿਤਾ ਅਮਾਜ਼ਯਾਹ ਦੇ ਥਾਂ ਰਾਜਾ ਬਣਾਇਆ। ਉਜ਼ੀਯਾਹ ਉਸ ਸਮੇਂ ਸੋਲਾਂ ਸਾਲਾਂ ਦਾ ਸੀ।

2ਆਪਣੇ ਪਿਤਾ ਦੀ ਮੌਤ ਤੋਂ ਬਾਅਦ, ਉਸ ਨੇ ਏਲੋਥ ਨੂੰ ਦੁਬਾਰਾ ਬਣਾਇਆ ਅਤੇ ਇਸ ਨੂੰ ਯਹੂਦੀਆ ਵਿੱਚ ਸ਼ਾਮਲ ਕਰ ਲਿਆ।

3ਉਜ਼ੀਯਾਹ ਸੋਲਾਂ ਸਾਲਾਂ ਦਾ ਸੀ ਜਦੋਂ ਉਹ ਰਾਜਾ ਬਣਿਆ ਅਤੇ ਉਸ ਨੇ ਯੇਰੂਸ਼ਲੇਮ ਵਿੱਚ ਬਵੰਜਾ ਸਾਲ ਰਾਜ ਕੀਤਾ। ਉਸ ਦੀ ਮਾਤਾ ਦਾ ਨਾਮ ਯਕਾਲਯਾਹ ਸੀ ਅਤੇ ਉਹ ਯੇਰੂਸ਼ਲੇਮ ਤੋਂ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.