2 ਇਤਿਹਾਸ 26

ਉਜ਼ੀਯਾਹ ਸੋਲਾਂ ਸਾਲਾਂ ਦਾ ਸੀ ਜਦੋਂ ਉਹ ਰਾਜਾ ਬਣਿਆ ਅਤੇ ਉਸ ਨੇ ਯੇਰੂਸ਼ਲੇਮ ਵਿੱਚ ਬਵੰਜਾ ਸਾਲ ਰਾਜ ਕੀਤਾ। ਉਸ ਦੀ ਮਾਤਾ ਦਾ ਨਾਮ ਯਕਾਲਯਾਹ ਸੀ ਅਤੇ ਉਹ ਯੇਰੂਸ਼ਲੇਮ ਤੋਂ ਸੀ।

2 Chronicles 26:3 (UKJV) Sixteen years old was Uzziah when he began to reign, and he reigned fifty and two years in Jerusalem. His mother's name also was Jecoliah of Jerusalem.

1ਤਦ ਯਹੂਦਾਹ ਦੇ ਸਾਰੇ ਲੋਕਾਂ ਨੇ ਉਜ਼ੀਯਾਹ ਨੂੰ ਉਸ ਦੇ ਪਿਤਾ ਅਮਾਜ਼ਯਾਹ ਦੇ ਥਾਂ ਰਾਜਾ ਬਣਾਇਆ। ਉਜ਼ੀਯਾਹ ਉਸ ਸਮੇਂ ਸੋਲਾਂ ਸਾਲਾਂ ਦਾ ਸੀ।

2ਆਪਣੇ ਪਿਤਾ ਦੀ ਮੌਤ ਤੋਂ ਬਾਅਦ, ਉਸ ਨੇ ਏਲੋਥ ਨੂੰ ਦੁਬਾਰਾ ਬਣਾਇਆ ਅਤੇ ਇਸ ਨੂੰ ਯਹੂਦੀਆ ਵਿੱਚ ਸ਼ਾਮਲ ਕਰ ਲਿਆ।

3ਉਜ਼ੀਯਾਹ ਸੋਲਾਂ ਸਾਲਾਂ ਦਾ ਸੀ ਜਦੋਂ ਉਹ ਰਾਜਾ ਬਣਿਆ ਅਤੇ ਉਸ ਨੇ ਯੇਰੂਸ਼ਲੇਮ ਵਿੱਚ ਬਵੰਜਾ ਸਾਲ ਰਾਜ ਕੀਤਾ। ਉਸ ਦੀ ਮਾਤਾ ਦਾ ਨਾਮ ਯਕਾਲਯਾਹ ਸੀ ਅਤੇ ਉਹ ਯੇਰੂਸ਼ਲੇਮ ਤੋਂ ਸੀ।

4ਉਸ ਨੇ ਉਹੀ ਕੀਤਾ ਜੋ ਯਾਹਵੇਹ ਦੀ ਨਿਗਾਹ ਵਿੱਚ ਸਹੀ ਸੀ, ਜਿਵੇਂ ਉਸ ਦੇ ਪਿਤਾ ਅਮਾਜ਼ਯਾਹ ਨੇ ਕੀਤਾ ਸੀ।

5ਉਸ ਨੇ ਜ਼ਕਰਯਾਹ ਦੇ ਦਿਨਾਂ ਦੌਰਾਨ ਪਰਮੇਸ਼ਵਰ ਦੀ ਭਾਲ ਕੀਤੀ, ਜਿਸ ਨੇ ਉਸ ਨੂੰ ਪਰਮੇਸ਼ਵਰ ਦੇ ਡਰ ਦਾ ਉਪਦੇਸ਼ ਦਿੱਤਾ। ਜਿੰਨਾ ਚਿਰ ਉਹ ਯਾਹਵੇਹ ਨੂੰ ਭਾਲਦਾ ਰਿਹਾ, ਪਰਮੇਸ਼ਵਰ ਨੇ ਉਸ ਨੂੰ ਸਫਲਤਾ ਦਿੱਤੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.