2 ਇਤਿਹਾਸ 26

ਉਸ ਨੇ ਜ਼ਕਰਯਾਹ ਦੇ ਦਿਨਾਂ ਦੌਰਾਨ ਪਰਮੇਸ਼ਵਰ ਦੀ ਭਾਲ ਕੀਤੀ, ਜਿਸ ਨੇ ਉਸ ਨੂੰ ਪਰਮੇਸ਼ਵਰ ਦੇ ਡਰ ਦਾ ਉਪਦੇਸ਼ ਦਿੱਤਾ। ਜਿੰਨਾ ਚਿਰ ਉਹ ਯਾਹਵੇਹ ਨੂੰ ਭਾਲਦਾ ਰਿਹਾ, ਪਰਮੇਸ਼ਵਰ ਨੇ ਉਸ ਨੂੰ ਸਫਲਤਾ ਦਿੱਤੀ।

2 Chronicles 26:5 (UKJV) And he sought God in the days of Zechariah, who had understanding in the visions of God: and as long as he sought the LORD, God made him to prosper.

3ਉਜ਼ੀਯਾਹ ਸੋਲਾਂ ਸਾਲਾਂ ਦਾ ਸੀ ਜਦੋਂ ਉਹ ਰਾਜਾ ਬਣਿਆ ਅਤੇ ਉਸ ਨੇ ਯੇਰੂਸ਼ਲੇਮ ਵਿੱਚ ਬਵੰਜਾ ਸਾਲ ਰਾਜ ਕੀਤਾ। ਉਸ ਦੀ ਮਾਤਾ ਦਾ ਨਾਮ ਯਕਾਲਯਾਹ ਸੀ ਅਤੇ ਉਹ ਯੇਰੂਸ਼ਲੇਮ ਤੋਂ ਸੀ।

4ਉਸ ਨੇ ਉਹੀ ਕੀਤਾ ਜੋ ਯਾਹਵੇਹ ਦੀ ਨਿਗਾਹ ਵਿੱਚ ਸਹੀ ਸੀ, ਜਿਵੇਂ ਉਸ ਦੇ ਪਿਤਾ ਅਮਾਜ਼ਯਾਹ ਨੇ ਕੀਤਾ ਸੀ।

5ਉਸ ਨੇ ਜ਼ਕਰਯਾਹ ਦੇ ਦਿਨਾਂ ਦੌਰਾਨ ਪਰਮੇਸ਼ਵਰ ਦੀ ਭਾਲ ਕੀਤੀ, ਜਿਸ ਨੇ ਉਸ ਨੂੰ ਪਰਮੇਸ਼ਵਰ ਦੇ ਡਰ ਦਾ ਉਪਦੇਸ਼ ਦਿੱਤਾ। ਜਿੰਨਾ ਚਿਰ ਉਹ ਯਾਹਵੇਹ ਨੂੰ ਭਾਲਦਾ ਰਿਹਾ, ਪਰਮੇਸ਼ਵਰ ਨੇ ਉਸ ਨੂੰ ਸਫਲਤਾ ਦਿੱਤੀ।

6ਉਹ ਫ਼ਲਿਸਤੀਆਂ ਨਾਲ ਲੜਨ ਲਈ ਗਿਆ ਅਤੇ ਗਾਥ, ਯਬਨੇਹ ਅਤੇ ਅਸ਼ਦੋਦ ਦੀਆਂ ਕੰਧਾਂ ਨੂੰ ਢਾਹ ਦਿੱਤਾ। ਫਿਰ ਉਸ ਨੇ ਅਸ਼ਦੋਦ ਦੇ ਨੇੜੇ ਅਤੇ ਫ਼ਲਿਸਤੀਆਂ ਦੇ ਵਿੱਚ ਹੋਰ ਥਾਵਾਂ ਤੇ ਸ਼ਹਿਰਾਂ ਨੂੰ ਦੁਬਾਰਾ ਬਣਾਇਆ।

7ਪਰਮੇਸ਼ਵਰ ਨੇ ਫ਼ਲਿਸਤੀਆਂ ਦੇ ਵਿਰੁੱਧ ਅਤੇ ਅਰਬੀਆਂ ਦੇ ਵਿਰੁੱਧ ਜੋ ਗੁਰ-ਬਆਲ ਵਿੱਚ ਰਹਿੰਦੇ ਸਨ ਅਤੇ ਮਊਨੀਮ ਦੇ ਵਿਰੁੱਧ ਉਸ ਦੀ ਮਦਦ ਕੀਤੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.