2 ਇਤਿਹਾਸ 28

ਇਸਰਾਏਲ ਦੇ ਮਨੁੱਖਾਂ ਨੇ ਆਪਣੇ ਭਰਾਵਾਂ ਇਸਰਾਏਲੀਆਂ ਤੋਂ ਜਿਹੜੇ ਯਹੂਦਾਹ ਦੇ ਸਨ ਦੋ ਲੱਖ ਲੋਕਾਂ ਨੂੰ ਬੰਦੀ ਬਣਾ ਲਿਆ ਜਿਸ ਵਿੱਚ ਪਤਨੀਆਂ, ਪੁੱਤਰ ਅਤੇ ਧੀਆਂ ਸਨ। ਉਹਨਾਂ ਨੇ ਬਹੁਤ ਸਾਰੀ ਲੁੱਟ ਵੀ ਕੀਤੀ, ਜਿਸ ਨੂੰ ਉਹ ਸਾਮਰਿਯਾ ਵਾਪਸ ਲੈ ਗਏ।

2 Chronicles 28:8 (UKJV) And the children of Israel carried away captive of their brethren two hundred thousand, women, sons, and daughters, and took also away much spoil from them, and brought the spoil to Samaria.

6ਇੱਕ ਦਿਨ ਵਿੱਚ ਰਮਲਯਾਹ ਦੇ ਪੁੱਤਰ ਪੇਕਾਹ ਨੇ ਯਹੂਦਾਹ ਵਿੱਚੋਂ ਇੱਕ ਲੱਖ ਵੀਹ ਹਜ਼ਾਰ ਸਿਪਾਹੀਆਂ ਨੂੰ ਮਾਰ ਦਿੱਤਾ, ਕਿਉਂਕਿ ਯਹੂਦਾਹ ਨੇ ਆਪਣੇ ਪੁਰਖਿਆਂ ਦੇ ਪਰਮੇਸ਼ਵਰ, ਯਾਹਵੇਹ ਨੂੰ ਤਿਆਗ ਦਿੱਤਾ ਸੀ।

7ਜ਼ਿਕਰੀ, ਜੋ ਇਫ਼ਰਾਈਮ ਦਾ ਇੱਕ ਸੂਰਮਾ ਸੀ, ਮਅਸੇਯਾਹ ਰਾਜਕੁਮਾਰ ਨੂੰ ਅਤੇ ਮਹਿਲ ਦੇ ਹਾਕਮ ਅਜ਼ਰੀਕਾਮ ਨੂੰ ਅਤੇ ਪਾਤਸ਼ਾਹ ਦੇ ਵਜ਼ੀਰ ਅਲਕਾਨਾਹ ਨੂੰ ਮਾਰ ਸੁੱਟਿਆ।

8ਇਸਰਾਏਲ ਦੇ ਮਨੁੱਖਾਂ ਨੇ ਆਪਣੇ ਭਰਾਵਾਂ ਇਸਰਾਏਲੀਆਂ ਤੋਂ ਜਿਹੜੇ ਯਹੂਦਾਹ ਦੇ ਸਨ ਦੋ ਲੱਖ ਲੋਕਾਂ ਨੂੰ ਬੰਦੀ ਬਣਾ ਲਿਆ ਜਿਸ ਵਿੱਚ ਪਤਨੀਆਂ, ਪੁੱਤਰ ਅਤੇ ਧੀਆਂ ਸਨ। ਉਹਨਾਂ ਨੇ ਬਹੁਤ ਸਾਰੀ ਲੁੱਟ ਵੀ ਕੀਤੀ, ਜਿਸ ਨੂੰ ਉਹ ਸਾਮਰਿਯਾ ਵਾਪਸ ਲੈ ਗਏ।

9ਪਰ ਓਦੇਦ ਨਾਂ ਦਾ ਯਾਹਵੇਹ ਦਾ ਇੱਕ ਨਬੀ ਉੱਥੇ ਸੀ, ਅਤੇ ਜਦੋਂ ਉਹ ਸਾਮਰਿਯਾ ਵਾਪਸ ਆਇਆ ਤਾਂ ਉਹ ਫ਼ੌਜ ਨੂੰ ਮਿਲਣ ਲਈ ਬਾਹਰ ਗਿਆ। ਉਸ ਨੇ ਉਹਨਾਂ ਨੂੰ ਕਿਹਾ, “ਕਿਉਂਕਿ ਤੁਹਾਡੇ ਪੁਰਖਿਆਂ ਦਾ ਯਾਹਵੇਹ, ਯਹੂਦਾਹ ਉੱਤੇ ਗੁੱਸੇ ਸੀ, ਇਸ ਲਈ ਉਸ ਨੇ ਉਹਨਾਂ ਨੂੰ ਤੁਹਾਡੇ ਹੱਥ ਵਿੱਚ ਕਰ ਦਿੱਤਾ। ਪਰ ਉਹਨਾਂ ਦੀ ਦੁਹਾਈ ਅਕਾਸ਼ ਤੱਕ ਪਹੁੰਚੀ ਹੈ ਸੋ ਪਰਮੇਸ਼ਵਰ ਹੁਣ ਤੁਹਾਡੇ ਨਾਲ ਨਾਰਾਜ਼ ਹੈ।

10ਹੁਣ ਯਹੂਦਾਹ ਅਤੇ ਯੇਰੂਸ਼ਲੇਮ ਦੀ ਵੰਸ਼ ਨੂੰ ਕੀ ਤੁਸੀਂ ਆਪਣੇ ਗੋਲੇ ਅਤੇ ਗੋਲੀਆਂ ਬਣਾ ਕੇ ਉਹਨਾਂ ਨੂੰ ਦਬਾਈ ਰੱਖੋਗੇ? ਪਰ ਕੀ ਤੁਹਾਡੇ ਹੀ ਪਾਪ ਜਿਹੜੇ ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਦੇ ਵਿਰੁੱਧ ਕੀਤੇ ਹਨ ਤੁਹਾਡੇ ਸਿਰ ਨਹੀਂ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.