12ਤਦ ਇਹ ਲੇਵੀ ਕੰਮ ਕਰਨ ਲੱਗੇ: ਕੋਹਾਥੀਆਂ ਵਿੱਚੋਂ: ਅਮਾਸਈ ਦਾ ਪੁੱਤਰ ਮਹਥ ਅਤੇ ਅਜ਼ਰਯਾਹ ਦਾ ਪੁੱਤਰ ਯੋਏਲ; ਮੇਰਾਰੀਆਂ ਵਿੱਚੋਂ: ਅਬਦੀ ਦਾ ਪੁੱਤਰ ਕੀਸ਼ ਅਤੇ ਯਹਲਲੇਲ ਦਾ ਪੁੱਤਰ ਅਜ਼ਰਯਾਹ; ਗੇਰਸ਼ੋਨੀਆਂ ਵਿੱਚੋਂ: ਜ਼ਿੰਮਾਹ ਦਾ ਪੁੱਤਰ ਯੋਆਹ ਅਤੇ ਯੋਆਹ ਦਾ ਪੁੱਤਰ ਅਦਨ;
13ਅਲੀਸਾਫ਼ਾਨ ਦੇ ਉੱਤਰਾਧਿਕਾਰੀਆਂ ਵਿੱਚੋਂ: ਸ਼ਿਮਰੀ ਅਤੇ ਯਈਏਲ; ਆਸਾਫ਼ ਦੇ ਉੱਤਰਾਧਿਕਾਰੀਆਂ ਵਿੱਚੋਂ: ਜ਼ਕਰਯਾਹ ਅਤੇ ਮੱਤਨਯਾਹ;
14ਹੇਮਾਨ ਦੇ ਉੱਤਰਾਧਿਕਾਰੀਆਂ ਵਿੱਚੋਂ: ਯਹੀਏਲ ਅਤੇ ਸ਼ਿਮਈ; ਯਦੂਥੂਨ ਦੇ ਉੱਤਰਾਧਿਕਾਰੀਆਂ ਵਿੱਚੋਂ: ਸ਼ਮਅਯਾਹ ਅਤੇ ਉਜ਼ੀਏਲ।
15ਜਦੋਂ ਉਹਨਾਂ ਨੇ ਆਪਣੇ ਸਾਥੀ ਲੇਵੀਆਂ ਨੂੰ ਇਕੱਠਾ ਕੀਤਾ ਅਤੇ ਆਪਣੇ ਆਪ ਨੂੰ ਪਵਿੱਤਰ ਕੀਤਾ, ਤਾਂ ਉਹ ਯਾਹਵੇਹ ਦੇ ਭਵਨ ਨੂੰ ਸ਼ੁੱਧ ਕਰਨ ਲਈ ਅੰਦਰ ਗਏ, ਜਿਵੇਂ ਕਿ ਰਾਜਾ ਨੇ ਹੁਕਮ ਦਿੱਤਾ ਸੀ, ਯਾਹਵੇਹ ਦੇ ਬਚਨ ਦੀ ਪਾਲਣਾ ਕੀਤੀ।
16ਜਾਜਕ ਇਸ ਨੂੰ ਸ਼ੁੱਧ ਕਰਨ ਲਈ ਯਾਹਵੇਹ ਦੇ ਪਵਿੱਤਰ ਅਸਥਾਨ ਵਿੱਚ ਗਏ। ਉਹ ਯਾਹਵੇਹ ਦੇ ਭਵਨ ਦੇ ਵਿਹੜੇ ਵਿੱਚ ਉਹ ਸਾਰੀਆਂ ਅਸ਼ੁੱਧ ਚੀਜ਼ਾਂ ਲੈ ਕੇ ਆਏ ਜੋ ਉਹਨਾਂ ਨੇ ਯਾਹਵੇਹ ਦੇ ਭਵਨ ਵਿੱਚ ਪਾਈਆਂ ਸਨ। ਲੇਵੀਆਂ ਨੇ ਇਸ ਨੂੰ ਲੈ ਲਿਆ ਅਤੇ ਕਿਦਰੋਨ ਘਾਟੀ ਵਿੱਚ ਲੈ ਗਏ।