2 ਇਤਿਹਾਸ 29

ਫਿਰ ਜਾਜਕਾਂ ਨੇ ਬੱਕਰੀਆਂ ਨੂੰ ਵੱਢਿਆ ਅਤੇ ਸਾਰੇ ਇਸਰਾਏਲ ਦੇ ਪ੍ਰਾਸਚਿਤ ਲਈ ਪਾਪ ਦੀ ਭੇਟ ਲਈ ਉਹਨਾਂ ਦਾ ਲਹੂ ਜਗਵੇਦੀ ਉੱਤੇ ਚੜ੍ਹਾਇਆ, ਕਿਉਂਕਿ ਰਾਜੇ ਨੇ ਸਾਰੇ ਇਸਰਾਏਲ ਲਈ ਹੋਮ ਦੀ ਭੇਟ ਅਤੇ ਪਾਪ ਦੀ ਭੇਟ ਦਾ ਹੁਕਮ ਦਿੱਤਾ ਸੀ।

2 Chronicles 29:24 (UKJV) And the priests killed them, and they made reconciliation with their blood upon the altar, to make an atonement for all Israel: for the king commanded that the burnt offering and the sin offering should be made for all Israel.

22ਇਸ ਲਈ ਉਹਨਾਂ ਨੇ ਬਲਦਾਂ ਨੂੰ ਵੱਢਿਆ ਅਤੇ ਜਾਜਕਾਂ ਨੇ ਖੂਨ ਲਿਆ ਅਤੇ ਜਗਵੇਦੀ ਉੱਤੇ ਛਿੜਕਿਆ। ਫਿਰ ਉਹਨਾਂ ਨੇ ਭੇਡੂਆਂ ਨੂੰ ਵੱਢਿਆ ਅਤੇ ਉਹਨਾਂ ਦਾ ਖੂਨ ਜਗਵੇਦੀ ਉੱਤੇ ਛਿੜਕਿਆ। ਫਿਰ ਉਹਨਾਂ ਨੇ ਲੇਲਿਆਂ ਨੂੰ ਵੱਢਿਆ ਅਤੇ ਉਹਨਾਂ ਦਾ ਲਹੂ ਜਗਵੇਦੀ ਉੱਤੇ ਛਿੜਕਿਆ।

23ਪਾਪ ਦੀ ਭੇਟ ਲਈ ਬੱਕਰੀਆਂ ਨੂੰ ਰਾਜੇ ਅਤੇ ਸਭਾ ਦੇ ਸਾਮ੍ਹਣੇ ਲਿਆਂਦਾ ਗਿਆ ਅਤੇ ਉਹਨਾਂ ਨੇ ਉਹਨਾਂ ਉੱਤੇ ਆਪਣੇ ਹੱਥ ਰੱਖੇ।

24ਫਿਰ ਜਾਜਕਾਂ ਨੇ ਬੱਕਰੀਆਂ ਨੂੰ ਵੱਢਿਆ ਅਤੇ ਸਾਰੇ ਇਸਰਾਏਲ ਦੇ ਪ੍ਰਾਸਚਿਤ ਲਈ ਪਾਪ ਦੀ ਭੇਟ ਲਈ ਉਹਨਾਂ ਦਾ ਲਹੂ ਜਗਵੇਦੀ ਉੱਤੇ ਚੜ੍ਹਾਇਆ, ਕਿਉਂਕਿ ਰਾਜੇ ਨੇ ਸਾਰੇ ਇਸਰਾਏਲ ਲਈ ਹੋਮ ਦੀ ਭੇਟ ਅਤੇ ਪਾਪ ਦੀ ਭੇਟ ਦਾ ਹੁਕਮ ਦਿੱਤਾ ਸੀ।

25ਅਤੇ ਉਸ ਨੇ ਯਾਹਵੇਹ ਦੇ ਭਵਨ ਵਿੱਚ ਲੇਵੀਆਂ ਨੂੰ ਛੈਣਿਆਂ, ਸਿਤਾਰਾਂ ਅਤੇ ਬਰਬਤਾਂ ਨਾਲ ਖੜ੍ਹੇ ਕੀਤਾ ਜਿਵੇਂ ਦਾਵੀਦ ਅਤੇ ਰਾਜਾ ਦੇ ਗੈਬਦਾਨ ਗਾਦ ਅਤੇ ਨਾਥਾਨ ਨਬੀ ਦੇ ਹੁਕਮ ਅਨੁਸਾਰ ਸੀ ਕਿਉਂ ਜੋ ਯਾਹਵੇਹ ਵੱਲੋਂ ਇਹ ਹੁਕਮ ਨਬੀਆਂ ਦੇ ਰਾਹੀਂ ਆਇਆ ਸੀ।

26ਤਾਂ ਲੇਵੀ ਦਾਵੀਦ ਦੇ ਵਾਜਿਆਂ ਨੂੰ ਲੈ ਕੇ ਖਲੋਤੇ ਸਨ ਅਤੇ ਜਾਜਕ ਨਰਸਿੰਗੇ ਫੂਕਦੇ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.