2 ਇਤਿਹਾਸ 29

ਪਾਪ ਦੀ ਭੇਟ ਲਈ ਬੱਕਰੀਆਂ ਨੂੰ ਰਾਜੇ ਅਤੇ ਸਭਾ ਦੇ ਸਾਮ੍ਹਣੇ ਲਿਆਂਦਾ ਗਿਆ ਅਤੇ ਉਹਨਾਂ ਨੇ ਉਹਨਾਂ ਉੱਤੇ ਆਪਣੇ ਹੱਥ ਰੱਖੇ।

2 Chronicles 29:23 (UKJV) And they brought forth the he goats for the sin offering before the king and the congregation; and they laid their hands upon them:

21ਉਹ ਸੱਤ ਬਲਦ, ਸੱਤ ਭੇਡੂ, ਸੱਤ ਭੇਡ ਦੇ ਬੱਚੇ ਅਤੇ ਸੱਤ ਬੱਕਰੇ ਰਾਜ, ਪਵਿੱਤਰ ਅਸਥਾਨ ਅਤੇ ਯਹੂਦਾਹ ਲਈ ਪਾਪ ਦੀ ਭੇਟ ਵਜੋਂ ਲਿਆਏ। ਰਾਜੇ ਨੇ ਹਾਰੋਨ ਦੇ ਉੱਤਰਾਧਿਕਾਰੀ ਜਾਜਕਾਂ ਨੂੰ ਹੁਕਮ ਦਿੱਤਾ ਕਿ ਉਹ ਇਨ੍ਹਾਂ ਨੂੰ ਯਾਹਵੇਹ ਦੀ ਜਗਵੇਦੀ ਉੱਤੇ ਚੜ੍ਹਾਉਣ।

22ਇਸ ਲਈ ਉਹਨਾਂ ਨੇ ਬਲਦਾਂ ਨੂੰ ਵੱਢਿਆ ਅਤੇ ਜਾਜਕਾਂ ਨੇ ਖੂਨ ਲਿਆ ਅਤੇ ਜਗਵੇਦੀ ਉੱਤੇ ਛਿੜਕਿਆ। ਫਿਰ ਉਹਨਾਂ ਨੇ ਭੇਡੂਆਂ ਨੂੰ ਵੱਢਿਆ ਅਤੇ ਉਹਨਾਂ ਦਾ ਖੂਨ ਜਗਵੇਦੀ ਉੱਤੇ ਛਿੜਕਿਆ। ਫਿਰ ਉਹਨਾਂ ਨੇ ਲੇਲਿਆਂ ਨੂੰ ਵੱਢਿਆ ਅਤੇ ਉਹਨਾਂ ਦਾ ਲਹੂ ਜਗਵੇਦੀ ਉੱਤੇ ਛਿੜਕਿਆ।

23ਪਾਪ ਦੀ ਭੇਟ ਲਈ ਬੱਕਰੀਆਂ ਨੂੰ ਰਾਜੇ ਅਤੇ ਸਭਾ ਦੇ ਸਾਮ੍ਹਣੇ ਲਿਆਂਦਾ ਗਿਆ ਅਤੇ ਉਹਨਾਂ ਨੇ ਉਹਨਾਂ ਉੱਤੇ ਆਪਣੇ ਹੱਥ ਰੱਖੇ।

24ਫਿਰ ਜਾਜਕਾਂ ਨੇ ਬੱਕਰੀਆਂ ਨੂੰ ਵੱਢਿਆ ਅਤੇ ਸਾਰੇ ਇਸਰਾਏਲ ਦੇ ਪ੍ਰਾਸਚਿਤ ਲਈ ਪਾਪ ਦੀ ਭੇਟ ਲਈ ਉਹਨਾਂ ਦਾ ਲਹੂ ਜਗਵੇਦੀ ਉੱਤੇ ਚੜ੍ਹਾਇਆ, ਕਿਉਂਕਿ ਰਾਜੇ ਨੇ ਸਾਰੇ ਇਸਰਾਏਲ ਲਈ ਹੋਮ ਦੀ ਭੇਟ ਅਤੇ ਪਾਪ ਦੀ ਭੇਟ ਦਾ ਹੁਕਮ ਦਿੱਤਾ ਸੀ।

25ਅਤੇ ਉਸ ਨੇ ਯਾਹਵੇਹ ਦੇ ਭਵਨ ਵਿੱਚ ਲੇਵੀਆਂ ਨੂੰ ਛੈਣਿਆਂ, ਸਿਤਾਰਾਂ ਅਤੇ ਬਰਬਤਾਂ ਨਾਲ ਖੜ੍ਹੇ ਕੀਤਾ ਜਿਵੇਂ ਦਾਵੀਦ ਅਤੇ ਰਾਜਾ ਦੇ ਗੈਬਦਾਨ ਗਾਦ ਅਤੇ ਨਾਥਾਨ ਨਬੀ ਦੇ ਹੁਕਮ ਅਨੁਸਾਰ ਸੀ ਕਿਉਂ ਜੋ ਯਾਹਵੇਹ ਵੱਲੋਂ ਇਹ ਹੁਕਮ ਨਬੀਆਂ ਦੇ ਰਾਹੀਂ ਆਇਆ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.