2 ਇਤਿਹਾਸ 29

ਇਸ ਲਈ ਉਹਨਾਂ ਨੇ ਬਲਦਾਂ ਨੂੰ ਵੱਢਿਆ ਅਤੇ ਜਾਜਕਾਂ ਨੇ ਖੂਨ ਲਿਆ ਅਤੇ ਜਗਵੇਦੀ ਉੱਤੇ ਛਿੜਕਿਆ। ਫਿਰ ਉਹਨਾਂ ਨੇ ਭੇਡੂਆਂ ਨੂੰ ਵੱਢਿਆ ਅਤੇ ਉਹਨਾਂ ਦਾ ਖੂਨ ਜਗਵੇਦੀ ਉੱਤੇ ਛਿੜਕਿਆ। ਫਿਰ ਉਹਨਾਂ ਨੇ ਲੇਲਿਆਂ ਨੂੰ ਵੱਢਿਆ ਅਤੇ ਉਹਨਾਂ ਦਾ ਲਹੂ ਜਗਵੇਦੀ ਉੱਤੇ ਛਿੜਕਿਆ।

2 Chronicles 29:22 (UKJV) So they killed the bullocks, and the priests received the blood, and sprinkled it on the altar: likewise, when they had killed the rams, they sprinkled the blood upon the altar: they killed also the lambs, and they sprinkled the blood upon the altar.

20ਅਗਲੀ ਸਵੇਰ ਰਾਜਾ ਹਿਜ਼ਕੀਯਾਹ ਨੇ ਸ਼ਹਿਰ ਦੇ ਅਧਿਕਾਰੀਆਂ ਨੂੰ ਇਕੱਠਾ ਕੀਤਾ ਅਤੇ ਯਾਹਵੇਹ ਦੇ ਭਵਨ ਨੂੰ ਗਿਆ।

21ਉਹ ਸੱਤ ਬਲਦ, ਸੱਤ ਭੇਡੂ, ਸੱਤ ਭੇਡ ਦੇ ਬੱਚੇ ਅਤੇ ਸੱਤ ਬੱਕਰੇ ਰਾਜ, ਪਵਿੱਤਰ ਅਸਥਾਨ ਅਤੇ ਯਹੂਦਾਹ ਲਈ ਪਾਪ ਦੀ ਭੇਟ ਵਜੋਂ ਲਿਆਏ। ਰਾਜੇ ਨੇ ਹਾਰੋਨ ਦੇ ਉੱਤਰਾਧਿਕਾਰੀ ਜਾਜਕਾਂ ਨੂੰ ਹੁਕਮ ਦਿੱਤਾ ਕਿ ਉਹ ਇਨ੍ਹਾਂ ਨੂੰ ਯਾਹਵੇਹ ਦੀ ਜਗਵੇਦੀ ਉੱਤੇ ਚੜ੍ਹਾਉਣ।

22ਇਸ ਲਈ ਉਹਨਾਂ ਨੇ ਬਲਦਾਂ ਨੂੰ ਵੱਢਿਆ ਅਤੇ ਜਾਜਕਾਂ ਨੇ ਖੂਨ ਲਿਆ ਅਤੇ ਜਗਵੇਦੀ ਉੱਤੇ ਛਿੜਕਿਆ। ਫਿਰ ਉਹਨਾਂ ਨੇ ਭੇਡੂਆਂ ਨੂੰ ਵੱਢਿਆ ਅਤੇ ਉਹਨਾਂ ਦਾ ਖੂਨ ਜਗਵੇਦੀ ਉੱਤੇ ਛਿੜਕਿਆ। ਫਿਰ ਉਹਨਾਂ ਨੇ ਲੇਲਿਆਂ ਨੂੰ ਵੱਢਿਆ ਅਤੇ ਉਹਨਾਂ ਦਾ ਲਹੂ ਜਗਵੇਦੀ ਉੱਤੇ ਛਿੜਕਿਆ।

23ਪਾਪ ਦੀ ਭੇਟ ਲਈ ਬੱਕਰੀਆਂ ਨੂੰ ਰਾਜੇ ਅਤੇ ਸਭਾ ਦੇ ਸਾਮ੍ਹਣੇ ਲਿਆਂਦਾ ਗਿਆ ਅਤੇ ਉਹਨਾਂ ਨੇ ਉਹਨਾਂ ਉੱਤੇ ਆਪਣੇ ਹੱਥ ਰੱਖੇ।

24ਫਿਰ ਜਾਜਕਾਂ ਨੇ ਬੱਕਰੀਆਂ ਨੂੰ ਵੱਢਿਆ ਅਤੇ ਸਾਰੇ ਇਸਰਾਏਲ ਦੇ ਪ੍ਰਾਸਚਿਤ ਲਈ ਪਾਪ ਦੀ ਭੇਟ ਲਈ ਉਹਨਾਂ ਦਾ ਲਹੂ ਜਗਵੇਦੀ ਉੱਤੇ ਚੜ੍ਹਾਇਆ, ਕਿਉਂਕਿ ਰਾਜੇ ਨੇ ਸਾਰੇ ਇਸਰਾਏਲ ਲਈ ਹੋਮ ਦੀ ਭੇਟ ਅਤੇ ਪਾਪ ਦੀ ਭੇਟ ਦਾ ਹੁਕਮ ਦਿੱਤਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.