19ਅਤੇ ਉਹਨਾਂ ਸਾਰਿਆਂ ਭਾਂਡਿਆਂ ਨੂੰ ਜਿਨ੍ਹਾਂ ਨੂੰ ਆਹਾਜ਼ ਪਾਤਸ਼ਾਹ ਨੇ ਆਪਣੇ ਰਾਜ ਵਿੱਚ ਬੇਈਮਾਨੀ ਦੇ ਕਾਰਨ ਰੱਦ ਕਰ ਛੱਡਿਆ ਸੀ ਅਸੀਂ ਪਵਿੱਤਰ ਕਰ ਦਿੱਤਾ ਅਤੇ ਵੇਖੋ, ਉਹ ਯਾਹਵੇਹ ਦੀ ਜਗਵੇਦੀ ਦੇ ਸਾਹਮਣੇ ਹਨ।”
20ਅਗਲੀ ਸਵੇਰ ਰਾਜਾ ਹਿਜ਼ਕੀਯਾਹ ਨੇ ਸ਼ਹਿਰ ਦੇ ਅਧਿਕਾਰੀਆਂ ਨੂੰ ਇਕੱਠਾ ਕੀਤਾ ਅਤੇ ਯਾਹਵੇਹ ਦੇ ਭਵਨ ਨੂੰ ਗਿਆ।
21ਉਹ ਸੱਤ ਬਲਦ, ਸੱਤ ਭੇਡੂ, ਸੱਤ ਭੇਡ ਦੇ ਬੱਚੇ ਅਤੇ ਸੱਤ ਬੱਕਰੇ ਰਾਜ, ਪਵਿੱਤਰ ਅਸਥਾਨ ਅਤੇ ਯਹੂਦਾਹ ਲਈ ਪਾਪ ਦੀ ਭੇਟ ਵਜੋਂ ਲਿਆਏ। ਰਾਜੇ ਨੇ ਹਾਰੋਨ ਦੇ ਉੱਤਰਾਧਿਕਾਰੀ ਜਾਜਕਾਂ ਨੂੰ ਹੁਕਮ ਦਿੱਤਾ ਕਿ ਉਹ ਇਨ੍ਹਾਂ ਨੂੰ ਯਾਹਵੇਹ ਦੀ ਜਗਵੇਦੀ ਉੱਤੇ ਚੜ੍ਹਾਉਣ।
22ਇਸ ਲਈ ਉਹਨਾਂ ਨੇ ਬਲਦਾਂ ਨੂੰ ਵੱਢਿਆ ਅਤੇ ਜਾਜਕਾਂ ਨੇ ਖੂਨ ਲਿਆ ਅਤੇ ਜਗਵੇਦੀ ਉੱਤੇ ਛਿੜਕਿਆ। ਫਿਰ ਉਹਨਾਂ ਨੇ ਭੇਡੂਆਂ ਨੂੰ ਵੱਢਿਆ ਅਤੇ ਉਹਨਾਂ ਦਾ ਖੂਨ ਜਗਵੇਦੀ ਉੱਤੇ ਛਿੜਕਿਆ। ਫਿਰ ਉਹਨਾਂ ਨੇ ਲੇਲਿਆਂ ਨੂੰ ਵੱਢਿਆ ਅਤੇ ਉਹਨਾਂ ਦਾ ਲਹੂ ਜਗਵੇਦੀ ਉੱਤੇ ਛਿੜਕਿਆ।
23ਪਾਪ ਦੀ ਭੇਟ ਲਈ ਬੱਕਰੀਆਂ ਨੂੰ ਰਾਜੇ ਅਤੇ ਸਭਾ ਦੇ ਸਾਮ੍ਹਣੇ ਲਿਆਂਦਾ ਗਿਆ ਅਤੇ ਉਹਨਾਂ ਨੇ ਉਹਨਾਂ ਉੱਤੇ ਆਪਣੇ ਹੱਥ ਰੱਖੇ।