26ਤਾਂ ਲੇਵੀ ਦਾਵੀਦ ਦੇ ਵਾਜਿਆਂ ਨੂੰ ਲੈ ਕੇ ਖਲੋਤੇ ਸਨ ਅਤੇ ਜਾਜਕ ਨਰਸਿੰਗੇ ਫੂਕਦੇ ਸਨ।
27ਹਿਜ਼ਕੀਯਾਹ ਨੇ ਜਗਵੇਦੀ ਉੱਤੇ ਹੋਮ ਦੀ ਬਲੀ ਚੜ੍ਹਾਉਣ ਦਾ ਹੁਕਮ ਦਿੱਤਾ। ਜਿਵੇਂ ਹੀ ਚੜ੍ਹਾਵਾ ਸ਼ੁਰੂ ਹੋਇਆ, ਤੂਰ੍ਹੀਆਂ ਅਤੇ ਇਸਰਾਏਲ ਦੇ ਰਾਜਾ ਦਾਵੀਦ ਦੇ ਸਾਜ਼ਾਂ ਦੇ ਨਾਲ, ਯਾਹਵੇਹ ਲਈ ਗਾਉਣਾ ਵੀ ਸ਼ੁਰੂ ਹੋਇਆ।
28ਸਾਰੀ ਸਭਾ ਨੇ ਮੱਥਾ ਟੇਕਿਆ, ਜਦੋਂ ਕਿ ਸੰਗੀਤਕਾਰ ਸਾਜ਼ ਅਤੇ ਤੁਰ੍ਹੀਆਂ ਵਜਾਉਂਦੇ ਸਨ। ਇਹ ਸਭ ਕੁਝ ਉਦੋਂ ਤੱਕ ਜਾਰੀ ਰਿਹਾ ਜਦੋਂ ਤੱਕ ਹੋਮ ਦੀ ਬਲੀ ਪੂਰੀ ਨਹੀਂ ਹੋ ਜਾਂਦੀ।
29ਜਦੋਂ ਚੜ੍ਹਾਵਾ ਖਤਮ ਹੋ ਗਿਆ ਤਾਂ ਰਾਜਾ ਅਤੇ ਉਸ ਦੇ ਨਾਲ ਮੌਜੂਦ ਸਾਰੇ ਲੋਕਾਂ ਨੇ ਗੋਡੇ ਟੇਕ ਕੇ ਮੱਥਾ ਟੇਕਿਆ।
30ਰਾਜਾ ਹਿਜ਼ਕੀਯਾਹ ਅਤੇ ਉਸ ਦੇ ਅਧਿਕਾਰੀਆਂ ਨੇ ਲੇਵੀਆਂ ਨੂੰ ਦਾਵੀਦ ਅਤੇ ਆਸਾਫ਼ ਦਰਸ਼ਕ ਦੇ ਸ਼ਬਦਾਂ ਨਾਲ ਯਾਹਵੇਹ ਦੀ ਉਸਤਤ ਕਰਨ ਦਾ ਹੁਕਮ ਦਿੱਤਾ। ਇਸ ਲਈ ਉਹਨਾਂ ਨੇ ਖੁਸ਼ੀ ਨਾਲ ਉਸਤਤ ਗਾਈ ਅਤੇ ਮੱਥਾ ਟੇਕਿਆ।