2 ਇਤਿਹਾਸ 29

ਰਾਜਾ ਹਿਜ਼ਕੀਯਾਹ ਅਤੇ ਉਸ ਦੇ ਅਧਿਕਾਰੀਆਂ ਨੇ ਲੇਵੀਆਂ ਨੂੰ ਦਾਵੀਦ ਅਤੇ ਆਸਾਫ਼ ਦਰਸ਼ਕ ਦੇ ਸ਼ਬਦਾਂ ਨਾਲ ਯਾਹਵੇਹ ਦੀ ਉਸਤਤ ਕਰਨ ਦਾ ਹੁਕਮ ਦਿੱਤਾ। ਇਸ ਲਈ ਉਹਨਾਂ ਨੇ ਖੁਸ਼ੀ ਨਾਲ ਉਸਤਤ ਗਾਈ ਅਤੇ ਮੱਥਾ ਟੇਕਿਆ।

2 Chronicles 29:30 (UKJV) Moreover Hezekiah the king and the princes commanded the Levites to sing praise unto the LORD with the words of David, and of Asaph the seer. And they sang praises with gladness, and they bowed their heads and worshipped.

28ਸਾਰੀ ਸਭਾ ਨੇ ਮੱਥਾ ਟੇਕਿਆ, ਜਦੋਂ ਕਿ ਸੰਗੀਤਕਾਰ ਸਾਜ਼ ਅਤੇ ਤੁਰ੍ਹੀਆਂ ਵਜਾਉਂਦੇ ਸਨ। ਇਹ ਸਭ ਕੁਝ ਉਦੋਂ ਤੱਕ ਜਾਰੀ ਰਿਹਾ ਜਦੋਂ ਤੱਕ ਹੋਮ ਦੀ ਬਲੀ ਪੂਰੀ ਨਹੀਂ ਹੋ ਜਾਂਦੀ।

29ਜਦੋਂ ਚੜ੍ਹਾਵਾ ਖਤਮ ਹੋ ਗਿਆ ਤਾਂ ਰਾਜਾ ਅਤੇ ਉਸ ਦੇ ਨਾਲ ਮੌਜੂਦ ਸਾਰੇ ਲੋਕਾਂ ਨੇ ਗੋਡੇ ਟੇਕ ਕੇ ਮੱਥਾ ਟੇਕਿਆ।

30ਰਾਜਾ ਹਿਜ਼ਕੀਯਾਹ ਅਤੇ ਉਸ ਦੇ ਅਧਿਕਾਰੀਆਂ ਨੇ ਲੇਵੀਆਂ ਨੂੰ ਦਾਵੀਦ ਅਤੇ ਆਸਾਫ਼ ਦਰਸ਼ਕ ਦੇ ਸ਼ਬਦਾਂ ਨਾਲ ਯਾਹਵੇਹ ਦੀ ਉਸਤਤ ਕਰਨ ਦਾ ਹੁਕਮ ਦਿੱਤਾ। ਇਸ ਲਈ ਉਹਨਾਂ ਨੇ ਖੁਸ਼ੀ ਨਾਲ ਉਸਤਤ ਗਾਈ ਅਤੇ ਮੱਥਾ ਟੇਕਿਆ।

31ਫਿਰ ਹਿਜ਼ਕੀਯਾਹ ਨੇ ਕਿਹਾ, “ਤੁਸੀਂ ਹੁਣ ਆਪਣੇ ਆਪ ਨੂੰ ਯਾਹਵੇਹ ਨੂੰ ਸਮਰਪਿਤ ਕਰ ਦਿੱਤਾ ਹੈ। ਆਓ ਅਤੇ ਯਾਹਵੇਹ ਦੇ ਭਵਨ ਵਿੱਚ ਬਲੀਦਾਨ ਅਤੇ ਧੰਨਵਾਦ ਦੀਆਂ ਭੇਟਾਂ ਲੈ ਕੇ ਆਓ।” ਇਸ ਲਈ ਸਭਾ ਬਲੀਆਂ ਅਤੇ ਧੰਨਵਾਦ ਦੀਆਂ ਭੇਟਾਂ ਲੈ ਕੇ ਆਈ ਅਤੇ ਜਿਨ੍ਹਾਂ ਦੇ ਦਿਲਾਂ ਨੇ ਚਾਹਿਆ ਉਹ ਹੋਮ ਦੀਆਂ ਭੇਟਾਂ ਲਿਆਏ।

32ਸਭਾ ਵੱਲੋਂ ਲਿਆਂਦੇ ਗਏ ਹੋਮ ਬਲੀਆਂ ਦੀ ਗਿਣਤੀ ਸੱਤਰ ਬਲਦ, ਸੌ ਭੇਡੂ ਅਤੇ ਦੋ ਸੌ ਭੇਡ ਦੇ ਬੱਚੇ ਸਨ, ਇਹ ਸਾਰੇ ਯਾਹਵੇਹ ਲਈ ਹੋਮ ਦੀਆਂ ਭੇਟਾਂ ਲਈ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.