31ਫਿਰ ਹਿਜ਼ਕੀਯਾਹ ਨੇ ਕਿਹਾ, “ਤੁਸੀਂ ਹੁਣ ਆਪਣੇ ਆਪ ਨੂੰ ਯਾਹਵੇਹ ਨੂੰ ਸਮਰਪਿਤ ਕਰ ਦਿੱਤਾ ਹੈ। ਆਓ ਅਤੇ ਯਾਹਵੇਹ ਦੇ ਭਵਨ ਵਿੱਚ ਬਲੀਦਾਨ ਅਤੇ ਧੰਨਵਾਦ ਦੀਆਂ ਭੇਟਾਂ ਲੈ ਕੇ ਆਓ।” ਇਸ ਲਈ ਸਭਾ ਬਲੀਆਂ ਅਤੇ ਧੰਨਵਾਦ ਦੀਆਂ ਭੇਟਾਂ ਲੈ ਕੇ ਆਈ ਅਤੇ ਜਿਨ੍ਹਾਂ ਦੇ ਦਿਲਾਂ ਨੇ ਚਾਹਿਆ ਉਹ ਹੋਮ ਦੀਆਂ ਭੇਟਾਂ ਲਿਆਏ।
32ਸਭਾ ਵੱਲੋਂ ਲਿਆਂਦੇ ਗਏ ਹੋਮ ਬਲੀਆਂ ਦੀ ਗਿਣਤੀ ਸੱਤਰ ਬਲਦ, ਸੌ ਭੇਡੂ ਅਤੇ ਦੋ ਸੌ ਭੇਡ ਦੇ ਬੱਚੇ ਸਨ, ਇਹ ਸਾਰੇ ਯਾਹਵੇਹ ਲਈ ਹੋਮ ਦੀਆਂ ਭੇਟਾਂ ਲਈ ਸਨ।
33ਬਲੀਦਾਨ ਵਜੋਂ ਪਵਿੱਤਰ ਕੀਤੇ ਗਏ ਜਾਨਵਰ ਛੇ ਸੌ ਬਲਦ ਅਤੇ ਤਿੰਨ ਹਜ਼ਾਰ ਭੇਡਾਂ ਅਤੇ ਬੱਕਰੀਆਂ ਸਨ।
34ਹਾਲਾਂਕਿ ਜਾਜਕ ਸਾਰੀਆਂ ਹੋਮ ਦੀਆਂ ਭੇਟਾਂ ਦੀ ਚਮੜੀ ਬਣਾਉਣ ਲਈ ਬਹੁਤ ਘੱਟ ਸਨ, ਇਸ ਲਈ ਉਹਨਾਂ ਦੇ ਰਿਸ਼ਤੇਦਾਰ ਲੇਵੀਆਂ ਨੇ ਉਹਨਾਂ ਦੀ ਮਦਦ ਕੀਤੀ ਜਦੋਂ ਤੱਕ ਇਹ ਕੰਮ ਪੂਰਾ ਨਹੀਂ ਹੋ ਗਿਆ ਸੀ ਅਤੇ ਜਦੋਂ ਤੱਕ ਹੋਰ ਜਾਜਕਾਂ ਨੂੰ ਪਵਿੱਤਰ ਨਹੀਂ ਕੀਤਾ ਗਿਆ ਸੀ, ਕਿਉਂਕਿ ਲੇਵੀਆਂ ਨੇ ਜਾਜਕਾਂ ਨਾਲੋਂ ਆਪਣੇ ਆਪ ਨੂੰ ਪਵਿੱਤਰ ਕਰਨ ਵਿੱਚ ਵਧੇਰੇ ਇਮਾਨਦਾਰੀ ਨਾਲ ਕੰਮ ਕੀਤਾ ਸੀ।
35ਸੁੱਖ-ਸਾਂਦ ਦੀਆਂ ਭੇਟਾਂ ਦੀ ਚਰਬੀ ਅਤੇ ਹੋਮ ਦੀਆਂ ਭੇਟਾਂ ਦੇ ਨਾਲ ਪੀਣ ਦੀਆਂ ਭੇਟਾਂ ਸਮੇਤ ਬਹੁਤ ਸਾਰੀਆਂ ਹੋਮ ਬਲੀਆਂ ਸਨ। ਇਸ ਤਰ੍ਹਾਂ ਯਾਹਵੇਹ ਦੇ ਭਵਨ ਦੀ ਸੇਵਾ ਮੁੜ ਸਥਾਪਿਤ ਕੀਤੀ ਗਈ।