2 ਇਤਿਹਾਸ 29

ਹਾਲਾਂਕਿ ਜਾਜਕ ਸਾਰੀਆਂ ਹੋਮ ਦੀਆਂ ਭੇਟਾਂ ਦੀ ਚਮੜੀ ਬਣਾਉਣ ਲਈ ਬਹੁਤ ਘੱਟ ਸਨ, ਇਸ ਲਈ ਉਹਨਾਂ ਦੇ ਰਿਸ਼ਤੇਦਾਰ ਲੇਵੀਆਂ ਨੇ ਉਹਨਾਂ ਦੀ ਮਦਦ ਕੀਤੀ ਜਦੋਂ ਤੱਕ ਇਹ ਕੰਮ ਪੂਰਾ ਨਹੀਂ ਹੋ ਗਿਆ ਸੀ ਅਤੇ ਜਦੋਂ ਤੱਕ ਹੋਰ ਜਾਜਕਾਂ ਨੂੰ ਪਵਿੱਤਰ ਨਹੀਂ ਕੀਤਾ ਗਿਆ ਸੀ, ਕਿਉਂਕਿ ਲੇਵੀਆਂ ਨੇ ਜਾਜਕਾਂ ਨਾਲੋਂ ਆਪਣੇ ਆਪ ਨੂੰ ਪਵਿੱਤਰ ਕਰਨ ਵਿੱਚ ਵਧੇਰੇ ਇਮਾਨਦਾਰੀ ਨਾਲ ਕੰਮ ਕੀਤਾ ਸੀ।

2 Chronicles 29:34 (UKJV) But the priests were too few, so that they could not flay all the burnt offerings: wherefore their brethren the Levites did help them, till the work was ended, and until the other priests had sanctified themselves: for the Levites were more upright in heart to sanctify themselves than the priests.

32ਸਭਾ ਵੱਲੋਂ ਲਿਆਂਦੇ ਗਏ ਹੋਮ ਬਲੀਆਂ ਦੀ ਗਿਣਤੀ ਸੱਤਰ ਬਲਦ, ਸੌ ਭੇਡੂ ਅਤੇ ਦੋ ਸੌ ਭੇਡ ਦੇ ਬੱਚੇ ਸਨ, ਇਹ ਸਾਰੇ ਯਾਹਵੇਹ ਲਈ ਹੋਮ ਦੀਆਂ ਭੇਟਾਂ ਲਈ ਸਨ।

33ਬਲੀਦਾਨ ਵਜੋਂ ਪਵਿੱਤਰ ਕੀਤੇ ਗਏ ਜਾਨਵਰ ਛੇ ਸੌ ਬਲਦ ਅਤੇ ਤਿੰਨ ਹਜ਼ਾਰ ਭੇਡਾਂ ਅਤੇ ਬੱਕਰੀਆਂ ਸਨ।

34ਹਾਲਾਂਕਿ ਜਾਜਕ ਸਾਰੀਆਂ ਹੋਮ ਦੀਆਂ ਭੇਟਾਂ ਦੀ ਚਮੜੀ ਬਣਾਉਣ ਲਈ ਬਹੁਤ ਘੱਟ ਸਨ, ਇਸ ਲਈ ਉਹਨਾਂ ਦੇ ਰਿਸ਼ਤੇਦਾਰ ਲੇਵੀਆਂ ਨੇ ਉਹਨਾਂ ਦੀ ਮਦਦ ਕੀਤੀ ਜਦੋਂ ਤੱਕ ਇਹ ਕੰਮ ਪੂਰਾ ਨਹੀਂ ਹੋ ਗਿਆ ਸੀ ਅਤੇ ਜਦੋਂ ਤੱਕ ਹੋਰ ਜਾਜਕਾਂ ਨੂੰ ਪਵਿੱਤਰ ਨਹੀਂ ਕੀਤਾ ਗਿਆ ਸੀ, ਕਿਉਂਕਿ ਲੇਵੀਆਂ ਨੇ ਜਾਜਕਾਂ ਨਾਲੋਂ ਆਪਣੇ ਆਪ ਨੂੰ ਪਵਿੱਤਰ ਕਰਨ ਵਿੱਚ ਵਧੇਰੇ ਇਮਾਨਦਾਰੀ ਨਾਲ ਕੰਮ ਕੀਤਾ ਸੀ।

35ਸੁੱਖ-ਸਾਂਦ ਦੀਆਂ ਭੇਟਾਂ ਦੀ ਚਰਬੀ ਅਤੇ ਹੋਮ ਦੀਆਂ ਭੇਟਾਂ ਦੇ ਨਾਲ ਪੀਣ ਦੀਆਂ ਭੇਟਾਂ ਸਮੇਤ ਬਹੁਤ ਸਾਰੀਆਂ ਹੋਮ ਬਲੀਆਂ ਸਨ। ਇਸ ਤਰ੍ਹਾਂ ਯਾਹਵੇਹ ਦੇ ਭਵਨ ਦੀ ਸੇਵਾ ਮੁੜ ਸਥਾਪਿਤ ਕੀਤੀ ਗਈ।

36ਹਿਜ਼ਕੀਯਾਹ ਅਤੇ ਸਾਰੇ ਲੋਕ ਇਸ ਗੱਲ ਤੋਂ ਖੁਸ਼ ਸਨ ਜੋ ਪਰਮੇਸ਼ਵਰ ਨੇ ਆਪਣੇ ਲੋਕਾਂ ਲਈ ਲਿਆਇਆ ਸੀ, ਕਿਉਂਕਿ ਇਹ ਬਹੁਤ ਜਲਦੀ ਹੋ ਗਿਆ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.