2 ਇਤਿਹਾਸ 29

ਇਸ ਲਈ ਯਾਹਵੇਹ ਦਾ ਕ੍ਰੋਧ ਯਹੂਦਾਹ ਅਤੇ ਯੇਰੂਸ਼ਲੇਮ ਉੱਤੇ ਆ ਪਿਆ ਹੈ, ਅਤੇ ਉਸ ਨੇ ਉਹਨਾਂ ਨੂੰ ਛੱਡ ਦਿੱਤਾ ਹੈ ਅਤੇ ਉਹਨਾਂ ਨੂੰ ਹੌਲ, ਹੈਰਾਨੀ ਅਤੇ ਧਿੱਤਕਾਰ ਵਿੱਚ ਪਾ ਦਿੱਤਾ ਜਿਵੇਂ ਤੁਸੀਂ ਆਪਣੀਆਂ ਅੱਖਾਂ ਨਾਲ ਵੇਖਦੇ ਹੋ।

2 Chronicles 29:8 (UKJV) Wherefore the wrath of the LORD was upon Judah and Jerusalem, and he has delivered them to trouble, to astonishment, and to hissing, as all of you see with your eyes.

6ਸਾਡੇ ਪੁਰਖਿਆਂ ਨੇ ਬੇਈਮਾਨੀ ਕੀਤੀ; ਉਹਨਾਂ ਨੇ ਸਾਡੇ ਪਰਮੇਸ਼ਵਰ ਦੀ ਨਿਗਾਹ ਵਿੱਚ ਬੁਰਾ ਕੀਤਾ ਅਤੇ ਉਸਨੂੰ ਤਿਆਗ ਦਿੱਤਾ। ਉਹਨਾਂ ਨੇ ਯਾਹਵੇਹ ਦੇ ਨਿਵਾਸ ਅਸਥਾਨ ਵੱਲੋਂ ਮੂੰਹ ਮੋੜ ਲਿਆ ਅਤੇ ਉਸ ਦੀ ਵੱਲ ਆਪਣੀ ਪਿੱਠ ਕਰ ਦਿੱਤੀ।

7ਉਹਨਾਂ ਨੇ ਡੇਉੜ੍ਹੀ ਦੇ ਦਰਵਾਜ਼ੇ ਬੰਦ ਕਰ ਦਿੱਤੇ ਅਤੇ ਦੀਵੇ ਬੁਝਾ ਦਿੱਤੇ ਉਹਨਾਂ ਨੇ ਧੂਪ ਨਹੀਂ ਧੁਖਾਈ ਅਤੇ ਉਹਨਾਂ ਨੇ ਇਸਰਾਏਲ ਦੇ ਪਰਮੇਸ਼ਵਰ ਦੇ ਪਵਿੱਤਰ ਅਸਥਾਨ ਵਿੱਚ ਹੋਮ ਦੀ ਬਲੀ ਨਹੀਂ ਚੜ੍ਹਾਈ।

8ਇਸ ਲਈ ਯਾਹਵੇਹ ਦਾ ਕ੍ਰੋਧ ਯਹੂਦਾਹ ਅਤੇ ਯੇਰੂਸ਼ਲੇਮ ਉੱਤੇ ਆ ਪਿਆ ਹੈ, ਅਤੇ ਉਸ ਨੇ ਉਹਨਾਂ ਨੂੰ ਛੱਡ ਦਿੱਤਾ ਹੈ ਅਤੇ ਉਹਨਾਂ ਨੂੰ ਹੌਲ, ਹੈਰਾਨੀ ਅਤੇ ਧਿੱਤਕਾਰ ਵਿੱਚ ਪਾ ਦਿੱਤਾ ਜਿਵੇਂ ਤੁਸੀਂ ਆਪਣੀਆਂ ਅੱਖਾਂ ਨਾਲ ਵੇਖਦੇ ਹੋ।

9ਇਹੀ ਕਾਰਨ ਹੈ ਕਿ ਸਾਡੇ ਪਿਉ ਤਲਵਾਰ ਨਾਲ ਮਾਰੇ ਗਏ ਹਨ ਅਤੇ ਕਿਉਂ ਸਾਡੇ ਪੁੱਤਰ ਅਤੇ ਧੀਆਂ ਅਤੇ ਸਾਡੀਆਂ ਪਤਨੀਆਂ ਕੈਦ ਵਿੱਚ ਹਨ।

10ਹੁਣ ਮੈਂ ਇਸਰਾਏਲ ਦੇ ਪਰਮੇਸ਼ਵਰ ਨਾਲ ਨੇਮ ਬੰਨ੍ਹਣ ਦਾ ਇਰਾਦਾ ਰੱਖਦਾ ਹਾਂ, ਤਾਂ ਜੋ ਉਸ ਦਾ ਭਿਆਨਕ ਕ੍ਰੋਧ ਸਾਡੇ ਤੋਂ ਹਟ ਜਾਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.