2 ਇਤਿਹਾਸ 3

ਫਿਰ ਸ਼ਲੋਮੋਨ ਨੇ ਯੇਰੂਸ਼ਲੇਮ ਵਿੱਚ ਮੋਰਿਆਹ ਪਹਾੜ ਉੱਤੇ ਯਾਹਵੇਹ ਦਾ ਮੰਦਰ ਬਣਾਉਣਾ ਸ਼ੁਰੂ ਕੀਤਾ, ਜਿੱਥੇ ਉਸ ਦੇ ਪਿਤਾ ਦਾਵੀਦ ਨੂੰ ਯਾਹਵੇਹ ਪ੍ਰਗਟ ਹੋਇਆ ਸੀ। ਇਹ ਦਾਵੀਦ ਦੁਆਰਾ ਪ੍ਰਦਾਨ ਕੀਤੀ ਗਈ ਜਗ੍ਹਾ ਅਰੌਨਾਹ ਦੇ ਪਿੜ ਤੇ ਸੀ।

2 Chronicles 3:1 (UKJV) Then Solomon began to build the house of the LORD at Jerusalem in mount Moriah, where the Lord appeared unto David his father, in the place that David had prepared in the threshing floor of Ornan the Jebusite.

1ਫਿਰ ਸ਼ਲੋਮੋਨ ਨੇ ਯੇਰੂਸ਼ਲੇਮ ਵਿੱਚ ਮੋਰਿਆਹ ਪਹਾੜ ਉੱਤੇ ਯਾਹਵੇਹ ਦਾ ਮੰਦਰ ਬਣਾਉਣਾ ਸ਼ੁਰੂ ਕੀਤਾ, ਜਿੱਥੇ ਉਸ ਦੇ ਪਿਤਾ ਦਾਵੀਦ ਨੂੰ ਯਾਹਵੇਹ ਪ੍ਰਗਟ ਹੋਇਆ ਸੀ। ਇਹ ਦਾਵੀਦ ਦੁਆਰਾ ਪ੍ਰਦਾਨ ਕੀਤੀ ਗਈ ਜਗ੍ਹਾ ਅਰੌਨਾਹ ਦੇ ਪਿੜ ਤੇ ਸੀ।

2ਉਸਨੇ ਆਪਣੇ ਰਾਜ ਦੇ ਚੌਥੇ ਸਾਲ ਵਿੱਚ ਦੂਸਰੇ ਮਹੀਨੇ ਦੇ ਦੂਸਰੇ ਦਿਨ ਨਿਰਮਾਣ ਸ਼ੁਰੂ ਕੀਤਾ।

3ਸ਼ਲੋਮੋਨ ਨੇ ਪਰਮੇਸ਼ਵਰ ਦੇ ਭਵਨ ਦੀ ਉਸਾਰੀ ਲਈ ਜੋ ਨੀਂਹ ਰੱਖੀ ਸੀ, ਉਹ ਸੱਠ ਹੱਥ ਲੰਬੀ ਅਤੇ ਵੀਹ ਹੱਥ ਚੌੜੀ ਸੀ (ਪੁਰਾਣੇ ਮਿਆਰ ਦੇ ਹੱਥ ਦੇ ਅਨੁਸਾਰ)।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.