1ਫਿਰ ਸ਼ਲੋਮੋਨ ਨੇ ਯੇਰੂਸ਼ਲੇਮ ਵਿੱਚ ਮੋਰਿਆਹ ਪਹਾੜ ਉੱਤੇ ਯਾਹਵੇਹ ਦਾ ਮੰਦਰ ਬਣਾਉਣਾ ਸ਼ੁਰੂ ਕੀਤਾ, ਜਿੱਥੇ ਉਸ ਦੇ ਪਿਤਾ ਦਾਵੀਦ ਨੂੰ ਯਾਹਵੇਹ ਪ੍ਰਗਟ ਹੋਇਆ ਸੀ। ਇਹ ਦਾਵੀਦ ਦੁਆਰਾ ਪ੍ਰਦਾਨ ਕੀਤੀ ਗਈ ਜਗ੍ਹਾ ਅਰੌਨਾਹ ਦੇ ਪਿੜ ਤੇ ਸੀ।
2ਉਸਨੇ ਆਪਣੇ ਰਾਜ ਦੇ ਚੌਥੇ ਸਾਲ ਵਿੱਚ ਦੂਸਰੇ ਮਹੀਨੇ ਦੇ ਦੂਸਰੇ ਦਿਨ ਨਿਰਮਾਣ ਸ਼ੁਰੂ ਕੀਤਾ।
3ਸ਼ਲੋਮੋਨ ਨੇ ਪਰਮੇਸ਼ਵਰ ਦੇ ਭਵਨ ਦੀ ਉਸਾਰੀ ਲਈ ਜੋ ਨੀਂਹ ਰੱਖੀ ਸੀ, ਉਹ ਸੱਠ ਹੱਥ ਲੰਬੀ ਅਤੇ ਵੀਹ ਹੱਥ ਚੌੜੀ ਸੀ (ਪੁਰਾਣੇ ਮਿਆਰ ਦੇ ਹੱਥ ਦੇ ਅਨੁਸਾਰ)।
4ਹੈਕਲ ਦੇ ਸਾਹਮਣੇ ਦੀ ਡਿਉੜੀ ਦੀ ਚੌੜਾਈ, ਲੰਬਾਈ ਅਤੇ ਉਚਾਈ ਵੀਹ ਹੱਥ ਸੀ। ਉਸ ਨੇ ਅੰਦਰਲੇ ਪਾਸੇ ਨੂੰ ਸ਼ੁੱਧ ਸੋਨੇ ਨਾਲ ਭਰ ਦਿੱਤਾ।