2 ਇਤਿਹਾਸ 3

ਹੈਕਲ ਦੇ ਸਾਹਮਣੇ ਦੀ ਡਿਉੜੀ ਦੀ ਚੌੜਾਈ, ਲੰਬਾਈ ਅਤੇ ਉਚਾਈ ਵੀਹ ਹੱਥ ਸੀ। ਉਸ ਨੇ ਅੰਦਰਲੇ ਪਾਸੇ ਨੂੰ ਸ਼ੁੱਧ ਸੋਨੇ ਨਾਲ ਭਰ ਦਿੱਤਾ।

2 Chronicles 3:4 (UKJV) And the porch that was in the front of the house, the length of it was according to the breadth of the house, twenty cubits, and the height was an hundred and twenty: and he overlaid it within with pure gold.

2ਉਸਨੇ ਆਪਣੇ ਰਾਜ ਦੇ ਚੌਥੇ ਸਾਲ ਵਿੱਚ ਦੂਸਰੇ ਮਹੀਨੇ ਦੇ ਦੂਸਰੇ ਦਿਨ ਨਿਰਮਾਣ ਸ਼ੁਰੂ ਕੀਤਾ।

3ਸ਼ਲੋਮੋਨ ਨੇ ਪਰਮੇਸ਼ਵਰ ਦੇ ਭਵਨ ਦੀ ਉਸਾਰੀ ਲਈ ਜੋ ਨੀਂਹ ਰੱਖੀ ਸੀ, ਉਹ ਸੱਠ ਹੱਥ ਲੰਬੀ ਅਤੇ ਵੀਹ ਹੱਥ ਚੌੜੀ ਸੀ (ਪੁਰਾਣੇ ਮਿਆਰ ਦੇ ਹੱਥ ਦੇ ਅਨੁਸਾਰ)।

4ਹੈਕਲ ਦੇ ਸਾਹਮਣੇ ਦੀ ਡਿਉੜੀ ਦੀ ਚੌੜਾਈ, ਲੰਬਾਈ ਅਤੇ ਉਚਾਈ ਵੀਹ ਹੱਥ ਸੀ। ਉਸ ਨੇ ਅੰਦਰਲੇ ਪਾਸੇ ਨੂੰ ਸ਼ੁੱਧ ਸੋਨੇ ਨਾਲ ਭਰ ਦਿੱਤਾ।

5ਉਸਨੇ ਮੁੱਖ ਹਾਲ ਨੂੰ ਚੀਲ ਦੀ ਲੱਕੜੀ ਨਾਲ ਜੜਿਆ ਅਤੇ ਇਸ ਨੂੰ ਵਧੀਆ ਸੋਨੇ ਨਾਲ ਮੜ੍ਹਿਆ ਅਤੇ ਇਸ ਨੂੰ ਖਜ਼ੂਰ ਦੇ ਰੁੱਖ ਅਤੇ ਜੰਜ਼ੀਰੀਆਂ ਨਾਲ ਸਜਾਇਆ।

6ਉਸ ਨੇ ਭਵਨ ਨੂੰ ਕੀਮਤੀ ਪੱਥਰਾਂ ਨਾਲ ਸਜਾਇਆ ਅਤੇ ਜਿਸ ਸੋਨੇ ਦੀ ਉਸਨੇ ਵਰਤੋਂ ਕੀਤੀ ਉਹ ਪਰਵਇਮ ਦੇਸ਼ ਦਾ ਸੋਨਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.