3ਸ਼ਲੋਮੋਨ ਨੇ ਪਰਮੇਸ਼ਵਰ ਦੇ ਭਵਨ ਦੀ ਉਸਾਰੀ ਲਈ ਜੋ ਨੀਂਹ ਰੱਖੀ ਸੀ, ਉਹ ਸੱਠ ਹੱਥ ਲੰਬੀ ਅਤੇ ਵੀਹ ਹੱਥ ਚੌੜੀ ਸੀ (ਪੁਰਾਣੇ ਮਿਆਰ ਦੇ ਹੱਥ ਦੇ ਅਨੁਸਾਰ)।
4ਹੈਕਲ ਦੇ ਸਾਹਮਣੇ ਦੀ ਡਿਉੜੀ ਦੀ ਚੌੜਾਈ, ਲੰਬਾਈ ਅਤੇ ਉਚਾਈ ਵੀਹ ਹੱਥ ਸੀ। ਉਸ ਨੇ ਅੰਦਰਲੇ ਪਾਸੇ ਨੂੰ ਸ਼ੁੱਧ ਸੋਨੇ ਨਾਲ ਭਰ ਦਿੱਤਾ।
5ਉਸਨੇ ਮੁੱਖ ਹਾਲ ਨੂੰ ਚੀਲ ਦੀ ਲੱਕੜੀ ਨਾਲ ਜੜਿਆ ਅਤੇ ਇਸ ਨੂੰ ਵਧੀਆ ਸੋਨੇ ਨਾਲ ਮੜ੍ਹਿਆ ਅਤੇ ਇਸ ਨੂੰ ਖਜ਼ੂਰ ਦੇ ਰੁੱਖ ਅਤੇ ਜੰਜ਼ੀਰੀਆਂ ਨਾਲ ਸਜਾਇਆ।
6ਉਸ ਨੇ ਭਵਨ ਨੂੰ ਕੀਮਤੀ ਪੱਥਰਾਂ ਨਾਲ ਸਜਾਇਆ ਅਤੇ ਜਿਸ ਸੋਨੇ ਦੀ ਉਸਨੇ ਵਰਤੋਂ ਕੀਤੀ ਉਹ ਪਰਵਇਮ ਦੇਸ਼ ਦਾ ਸੋਨਾ ਸੀ।
7ਉਸ ਨੇ ਭਵਨ ਦੀਆਂ ਛੱਤਾਂ, ਉਸ ਦੀ ਡਿਉੜੀ, ਕੰਧਾਂ ਅਤੇ ਦਰਵਾਜ਼ਿਆਂ ਨੂੰ ਸੋਨੇ ਨਾਲ ਮੜ੍ਹਿਆ ਅਤੇ ਕੰਧਾਂ ਉੱਤੇ ਕਰੂਬੀ ਉੱਕਰੇ।