6ਉਸ ਨੇ ਭਵਨ ਨੂੰ ਕੀਮਤੀ ਪੱਥਰਾਂ ਨਾਲ ਸਜਾਇਆ ਅਤੇ ਜਿਸ ਸੋਨੇ ਦੀ ਉਸਨੇ ਵਰਤੋਂ ਕੀਤੀ ਉਹ ਪਰਵਇਮ ਦੇਸ਼ ਦਾ ਸੋਨਾ ਸੀ।
7ਉਸ ਨੇ ਭਵਨ ਦੀਆਂ ਛੱਤਾਂ, ਉਸ ਦੀ ਡਿਉੜੀ, ਕੰਧਾਂ ਅਤੇ ਦਰਵਾਜ਼ਿਆਂ ਨੂੰ ਸੋਨੇ ਨਾਲ ਮੜ੍ਹਿਆ ਅਤੇ ਕੰਧਾਂ ਉੱਤੇ ਕਰੂਬੀ ਉੱਕਰੇ।
8ਉਸ ਨੇ ਸਭ ਤੋਂ ਪਵਿੱਤਰ ਸਥਾਨ ਬਣਾਇਆ, ਜਿਸ ਦੀ ਲੰਬਾਈ ਭਵਨ ਦੀ ਚੌੜਾਈ ਦੇ ਅਨੁਸਾਰ ਵੀਹ ਹੱਥ ਲੰਬੀ ਅਤੇ ਵੀਹ ਹੱਥ ਚੌੜੇ ਸੀ। ਉਸਨੇ ਛੇ ਸੌ ਤੋੜੇ ਚੋਖੇ ਸੋਨੇ ਨਾਲ ਮੜ੍ਹਿਆ।
9ਸੋਨੇ ਦੇ ਕਿੱਲਾਂ ਦਾ ਭਾਰ ਪੰਜਾਹ ਸ਼ੈਕੇਲ ਸੀ ਅਤੇ ਉਸ ਨੇ ਉੱਪਰਲੀਆਂ ਕੋਠੜੀਆਂ ਵੀ ਸੋਨੇ ਨਾਲ ਮੜ੍ਹ ਦਿੱਤਾ।
10ਅਤੇ ਉਸ ਨੇ ਅੱਤ ਪਵਿੱਤਰ ਅਸਥਾਨ ਵਿੱਚ ਦੋ ਕਰੂਬੀ ਉੱਕਰ ਕੇ ਬਣਾਏ ਅਤੇ ਉਹਨਾਂ ਨੂੰ ਸੋਨੇ ਨਾਲ ਮੜ੍ਹਿਆ।