2 ਇਤਿਹਾਸ 31

ਯਿਮਨਾਹ ਦਾ ਪੁੱਤਰ ਕੋਰੇ ਲੇਵੀ ਪਰਮੇਸ਼ਵਰ ਦੇ ਭਵਨ ਦੇ ਪੂਰਬੀ ਫਾਟਕ ਉੱਤੇ ਦਰਬਾਨ ਸੀ ਉਹ ਪਰਮੇਸ਼ਵਰ ਦੀਆਂ ਖੁਸ਼ੀ ਦੀਆਂ ਭੇਟਾਂ ਉੱਤੇ ਨਿਯੁਕਤ ਸੀ ਤਾਂ ਜੋ ਉਹ ਯਾਹਵੇਹ ਦੀਆਂ ਚੁੱਕਣ ਦੀਆਂ ਭੇਟਾਂ ਅਤੇ ਅੱਤ ਪਵਿੱਤਰ ਚੀਜ਼ਾਂ ਨੂੰ ਭੇਟਾਂ ਵੰਡ ਸਕੇ।

2 Chronicles 31:14 (UKJV) And Kore the son of Imnah the Levite, the gate keeper toward the east, was over the freewill offerings of God, to distribute the oblations of the LORD, and the most holy things.

12ਫਿਰ ਉਹ ਵਫ਼ਾਦਾਰੀ ਨਾਲ ਯੋਗਦਾਨ, ਦਸਵੰਧ ਅਤੇ ਸਮਰਪਿਤ ਤੋਹਫ਼ੇ ਲੈ ਕੇ ਆਏ। ਕਨਨਯਾਹ ਨਾਮ ਦਾ ਇੱਕ ਲੇਵੀ ਇਨ੍ਹਾਂ ਚੀਜ਼ਾਂ ਦਾ ਨਿਗਾਹਬਾਨ ਸੀ, ਅਤੇ ਉਸਦਾ ਭਰਾ ਸ਼ਿਮਈ ਉਸਦੀ ਸਹਾਇਤਾ ਕਰਦਾ ਸੀ।

13ਅਤੇ ਯਹੀਏਲ, ਅਜ਼ਜ਼ਯਾਹ, ਨਾਹਾਥ, ਅਸਾਹੇਲ, ਯਰੀਮੋਥ, ਯੋਜ਼ਾਬਾਦ, ਅਲੀਏਲ, ਯਿਸਮਕਯਾਹ, ਮਹਥ ਅਤੇ ਬਨਾਯਾਹ ਪਾਤਸ਼ਾਹ ਹਿਜ਼ਕੀਯਾਹ ਅਤੇ ਪਰਮੇਸ਼ਵਰ ਦੇ ਭਵਨ ਦੇ ਹਾਕਮ ਅਜ਼ਰਯਾਹ ਦੇ ਹੁਕਮ ਨਾਲ ਕਨਨਯਾਹ ਅਤੇ ਉਸ ਦੇ ਭਰਾ ਸ਼ਿਮਈ ਦੇ ਅਧੀਨ ਕਰਮਚਾਰੀ ਸਨ।

14ਯਿਮਨਾਹ ਦਾ ਪੁੱਤਰ ਕੋਰੇ ਲੇਵੀ ਪਰਮੇਸ਼ਵਰ ਦੇ ਭਵਨ ਦੇ ਪੂਰਬੀ ਫਾਟਕ ਉੱਤੇ ਦਰਬਾਨ ਸੀ ਉਹ ਪਰਮੇਸ਼ਵਰ ਦੀਆਂ ਖੁਸ਼ੀ ਦੀਆਂ ਭੇਟਾਂ ਉੱਤੇ ਨਿਯੁਕਤ ਸੀ ਤਾਂ ਜੋ ਉਹ ਯਾਹਵੇਹ ਦੀਆਂ ਚੁੱਕਣ ਦੀਆਂ ਭੇਟਾਂ ਅਤੇ ਅੱਤ ਪਵਿੱਤਰ ਚੀਜ਼ਾਂ ਨੂੰ ਭੇਟਾਂ ਵੰਡ ਸਕੇ।

15ਅਦਨ, ਮਿਨਯਾਮੀਨ, ਯੇਸ਼ੂਆ, ਸ਼ਮਅਯਾਹ, ਅਮਰਯਾਹ ਅਤੇ ਸ਼ਕਨਯਾਹ ਨੇ ਪੁਜਾਰੀਆਂ ਦੇ ਕਸਬਿਆਂ ਵਿੱਚ ਵਫ਼ਾਦਾਰੀ ਨਾਲ ਉਸਦੀ ਸਹਾਇਤਾ ਕੀਤੀ, ਆਪਣੇ ਸੰਗੀ ਜਾਜਕਾਂ ਨੂੰ ਉਹਨਾਂ ਦੇ ਭਾਗਾਂ ਅਨੁਸਾਰ, ਬੁੱਢੇ ਅਤੇ ਜਵਾਨ ਇੱਕ ਸਮਾਨ ਵੰਡਿਆ।

16ਅਤੇ ਇਨ੍ਹਾਂ ਤੋਂ ਬਿਨਾ ਉਹਨਾਂ ਨੂੰ ਵੀ ਦੇਣ ਜਿਹੜੇ ਤਿੰਨਾਂ ਸਾਲਾਂ ਦੇ ਜਾ ਉੱਪਰ ਦੇ ਜੋ ਨਰਾਂ ਦੀ ਗਿਣਤੀ ਵਿੱਚ ਗਿਣੇ ਗਏ ਅਰਥਾਤ ਉਹਨਾਂ ਨੂੰ ਜੋ ਆਪੋ-ਆਪਣੀ ਵਾਰੀ ਤੇ ਆਪਣੀ ਜੁੰਮੇਵਾਰੀ ਦੀ ਸੇਵਾ ਨੂੰ ਹਰ ਰੋਜ਼ ਦੇ ਫਰਜ਼ ਅਨੁਸਾਰ ਪੂਰਾ ਕਰਨ ਲਈ ਯਾਹਵੇਹ ਦੇ ਭਵਨ ਵਿੱਚ ਜਾਂਦੇ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.