2 ਇਤਿਹਾਸ 31

ਫਿਰ ਉਹ ਵਫ਼ਾਦਾਰੀ ਨਾਲ ਯੋਗਦਾਨ, ਦਸਵੰਧ ਅਤੇ ਸਮਰਪਿਤ ਤੋਹਫ਼ੇ ਲੈ ਕੇ ਆਏ। ਕਨਨਯਾਹ ਨਾਮ ਦਾ ਇੱਕ ਲੇਵੀ ਇਨ੍ਹਾਂ ਚੀਜ਼ਾਂ ਦਾ ਨਿਗਾਹਬਾਨ ਸੀ, ਅਤੇ ਉਸਦਾ ਭਰਾ ਸ਼ਿਮਈ ਉਸਦੀ ਸਹਾਇਤਾ ਕਰਦਾ ਸੀ।

2 Chronicles 31:12 (UKJV) And brought in the offerings and the tithes and the dedicated things faithfully: over which Cononiah the Levite was ruler, and Shimei his brother was the next.

10ਤਾਂ ਅਜ਼ਰਯਾਹ ਪ੍ਰਧਾਨ ਜਾਜਕ ਨੇ ਜੋ ਸਾਦੋਕ ਦੇ ਘਰਾਣੇ ਦਾ ਸੀ ਉਸ ਨੂੰ ਆਖਿਆ, “ਕਿ ਜਦ ਤੋਂ ਯਾਹਵੇਹ ਦੇ ਭਵਨ ਵਿੱਚ ਚੁੱਕਣ ਦੀਆਂ ਭੇਟਾਂ ਲਿਆਉਣੀਆਂ ਸ਼ੁਰੂ ਕੀਤੀਆਂ ਹਨ ਉਸ ਸਮੇਂ ਤੋਂ ਅਸੀਂ ਬਹੁਤ ਖਾਂਦੇ ਰਹੇ ਹਾਂ ਅਤੇ ਢੇਰ ਸਾਰਾ ਬਚ ਵੀ ਰਿਹਾ ਹੈ ਕਿਉਂ ਜੋ ਯਾਹਵੇਹ ਨੇ ਆਪਣੀ ਪਰਜਾ ਨੂੰ ਬਰਕਤ ਦਿੱਤੀ ਹੈ ਅਤੇ ਉਹੀ ਬਚੇ ਹੋਏ ਵਿਚੋਂ ਇਹ ਇੱਕ ਵੱਡਾ ਢੇਰ ਹੈ।”

11ਤਾਂ ਹਿਜ਼ਕੀਯਾਹ ਨੇ ਹੁਕਮ ਦਿੱਤਾ ਕਿ ਯਾਹਵੇਹ ਦੇ ਭਵਨ ਵਿੱਚ ਕੋਠੜੀਆਂ ਬਣਾਈਆਂ ਜਾਣ ਤਾਂ ਉਹਨਾਂ ਨੇ ਕੋਠੜੀਆਂ ਬਣਾਈਆਂ।

12ਫਿਰ ਉਹ ਵਫ਼ਾਦਾਰੀ ਨਾਲ ਯੋਗਦਾਨ, ਦਸਵੰਧ ਅਤੇ ਸਮਰਪਿਤ ਤੋਹਫ਼ੇ ਲੈ ਕੇ ਆਏ। ਕਨਨਯਾਹ ਨਾਮ ਦਾ ਇੱਕ ਲੇਵੀ ਇਨ੍ਹਾਂ ਚੀਜ਼ਾਂ ਦਾ ਨਿਗਾਹਬਾਨ ਸੀ, ਅਤੇ ਉਸਦਾ ਭਰਾ ਸ਼ਿਮਈ ਉਸਦੀ ਸਹਾਇਤਾ ਕਰਦਾ ਸੀ।

13ਅਤੇ ਯਹੀਏਲ, ਅਜ਼ਜ਼ਯਾਹ, ਨਾਹਾਥ, ਅਸਾਹੇਲ, ਯਰੀਮੋਥ, ਯੋਜ਼ਾਬਾਦ, ਅਲੀਏਲ, ਯਿਸਮਕਯਾਹ, ਮਹਥ ਅਤੇ ਬਨਾਯਾਹ ਪਾਤਸ਼ਾਹ ਹਿਜ਼ਕੀਯਾਹ ਅਤੇ ਪਰਮੇਸ਼ਵਰ ਦੇ ਭਵਨ ਦੇ ਹਾਕਮ ਅਜ਼ਰਯਾਹ ਦੇ ਹੁਕਮ ਨਾਲ ਕਨਨਯਾਹ ਅਤੇ ਉਸ ਦੇ ਭਰਾ ਸ਼ਿਮਈ ਦੇ ਅਧੀਨ ਕਰਮਚਾਰੀ ਸਨ।

14ਯਿਮਨਾਹ ਦਾ ਪੁੱਤਰ ਕੋਰੇ ਲੇਵੀ ਪਰਮੇਸ਼ਵਰ ਦੇ ਭਵਨ ਦੇ ਪੂਰਬੀ ਫਾਟਕ ਉੱਤੇ ਦਰਬਾਨ ਸੀ ਉਹ ਪਰਮੇਸ਼ਵਰ ਦੀਆਂ ਖੁਸ਼ੀ ਦੀਆਂ ਭੇਟਾਂ ਉੱਤੇ ਨਿਯੁਕਤ ਸੀ ਤਾਂ ਜੋ ਉਹ ਯਾਹਵੇਹ ਦੀਆਂ ਚੁੱਕਣ ਦੀਆਂ ਭੇਟਾਂ ਅਤੇ ਅੱਤ ਪਵਿੱਤਰ ਚੀਜ਼ਾਂ ਨੂੰ ਭੇਟਾਂ ਵੰਡ ਸਕੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.