2 ਇਤਿਹਾਸ 31

ਤਾਂ ਅਜ਼ਰਯਾਹ ਪ੍ਰਧਾਨ ਜਾਜਕ ਨੇ ਜੋ ਸਾਦੋਕ ਦੇ ਘਰਾਣੇ ਦਾ ਸੀ ਉਸ ਨੂੰ ਆਖਿਆ, “ਕਿ ਜਦ ਤੋਂ ਯਾਹਵੇਹ ਦੇ ਭਵਨ ਵਿੱਚ ਚੁੱਕਣ ਦੀਆਂ ਭੇਟਾਂ ਲਿਆਉਣੀਆਂ ਸ਼ੁਰੂ ਕੀਤੀਆਂ ਹਨ ਉਸ ਸਮੇਂ ਤੋਂ ਅਸੀਂ ਬਹੁਤ ਖਾਂਦੇ ਰਹੇ ਹਾਂ ਅਤੇ ਢੇਰ ਸਾਰਾ ਬਚ ਵੀ ਰਿਹਾ ਹੈ ਕਿਉਂ ਜੋ ਯਾਹਵੇਹ ਨੇ ਆਪਣੀ ਪਰਜਾ ਨੂੰ ਬਰਕਤ ਦਿੱਤੀ ਹੈ ਅਤੇ ਉਹੀ ਬਚੇ ਹੋਏ ਵਿਚੋਂ ਇਹ ਇੱਕ ਵੱਡਾ ਢੇਰ ਹੈ।”

2 Chronicles 31:10 (UKJV) And Azariah the chief priest of the house of Zadok answered him, and said, Since the people began to bring the offerings into the house of the LORD, we have had enough to eat, and have left plenty: for the LORD has blessed his people; and that which is left is this great store.

8ਜਦੋਂ ਹਿਜ਼ਕੀਯਾਹ ਅਤੇ ਉਸਦੇ ਅਧਿਕਾਰੀਆਂ ਨੇ ਆ ਕੇ ਢੇਰਾਂ ਨੂੰ ਦੇਖਿਆ, ਤਾਂ ਉਹਨਾਂ ਨੇ ਯਾਹਵੇਹ ਦੀ ਵਡਿਆਈ ਕੀਤੀ ਅਤੇ ਆਪਣੇ ਲੋਕਾਂ ਇਸਰਾਏਲ ਨੂੰ ਅਸੀਸ ਦਿੱਤੀ।

9ਹਿਜ਼ਕੀਯਾਹ ਨੇ ਜਾਜਕਾਂ ਅਤੇ ਲੇਵੀਆਂ ਨੂੰ ਢੇਰਾਂ ਬਾਰੇ ਪੁੱਛਿਆ;

10ਤਾਂ ਅਜ਼ਰਯਾਹ ਪ੍ਰਧਾਨ ਜਾਜਕ ਨੇ ਜੋ ਸਾਦੋਕ ਦੇ ਘਰਾਣੇ ਦਾ ਸੀ ਉਸ ਨੂੰ ਆਖਿਆ, “ਕਿ ਜਦ ਤੋਂ ਯਾਹਵੇਹ ਦੇ ਭਵਨ ਵਿੱਚ ਚੁੱਕਣ ਦੀਆਂ ਭੇਟਾਂ ਲਿਆਉਣੀਆਂ ਸ਼ੁਰੂ ਕੀਤੀਆਂ ਹਨ ਉਸ ਸਮੇਂ ਤੋਂ ਅਸੀਂ ਬਹੁਤ ਖਾਂਦੇ ਰਹੇ ਹਾਂ ਅਤੇ ਢੇਰ ਸਾਰਾ ਬਚ ਵੀ ਰਿਹਾ ਹੈ ਕਿਉਂ ਜੋ ਯਾਹਵੇਹ ਨੇ ਆਪਣੀ ਪਰਜਾ ਨੂੰ ਬਰਕਤ ਦਿੱਤੀ ਹੈ ਅਤੇ ਉਹੀ ਬਚੇ ਹੋਏ ਵਿਚੋਂ ਇਹ ਇੱਕ ਵੱਡਾ ਢੇਰ ਹੈ।”

11ਤਾਂ ਹਿਜ਼ਕੀਯਾਹ ਨੇ ਹੁਕਮ ਦਿੱਤਾ ਕਿ ਯਾਹਵੇਹ ਦੇ ਭਵਨ ਵਿੱਚ ਕੋਠੜੀਆਂ ਬਣਾਈਆਂ ਜਾਣ ਤਾਂ ਉਹਨਾਂ ਨੇ ਕੋਠੜੀਆਂ ਬਣਾਈਆਂ।

12ਫਿਰ ਉਹ ਵਫ਼ਾਦਾਰੀ ਨਾਲ ਯੋਗਦਾਨ, ਦਸਵੰਧ ਅਤੇ ਸਮਰਪਿਤ ਤੋਹਫ਼ੇ ਲੈ ਕੇ ਆਏ। ਕਨਨਯਾਹ ਨਾਮ ਦਾ ਇੱਕ ਲੇਵੀ ਇਨ੍ਹਾਂ ਚੀਜ਼ਾਂ ਦਾ ਨਿਗਾਹਬਾਨ ਸੀ, ਅਤੇ ਉਸਦਾ ਭਰਾ ਸ਼ਿਮਈ ਉਸਦੀ ਸਹਾਇਤਾ ਕਰਦਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.