2 ਇਤਿਹਾਸ 31

ਜਦੋਂ ਹਿਜ਼ਕੀਯਾਹ ਅਤੇ ਉਸਦੇ ਅਧਿਕਾਰੀਆਂ ਨੇ ਆ ਕੇ ਢੇਰਾਂ ਨੂੰ ਦੇਖਿਆ, ਤਾਂ ਉਹਨਾਂ ਨੇ ਯਾਹਵੇਹ ਦੀ ਵਡਿਆਈ ਕੀਤੀ ਅਤੇ ਆਪਣੇ ਲੋਕਾਂ ਇਸਰਾਏਲ ਨੂੰ ਅਸੀਸ ਦਿੱਤੀ।

2 Chronicles 31:8 (UKJV) And when Hezekiah and the princes came and saw the heaps, they blessed the LORD, and his people Israel.

6ਇਸਰਾਏਲ ਅਤੇ ਯਹੂਦਾਹ ਦੇ ਲੋਕ ਜਿਹੜੇ ਯਹੂਦਾਹ ਦੇ ਕਸਬਿਆਂ ਵਿੱਚ ਰਹਿੰਦੇ ਸਨ, ਉਹ ਵੀ ਬਲਦਾਂ ਅਤੇ ਭੇਡਾਂ ਬੱਕਰੀਆਂ ਦਾ ਦਸਵੰਧ ਅਤੇ ਉਹਨਾਂ ਪਵਿੱਤਰ ਚੀਜ਼ਾਂ ਦਾ ਦਸਵੰਧ ਜੋ ਯਾਹਵੇਹ ਉਹਨਾਂ ਦੇ ਪਰਮੇਸ਼ਵਰ ਲਈ ਪਵਿੱਤਰ ਕੀਤੀਆਂ ਗਈਆਂ ਸਨ ਲਿਆਏ ਅਤੇ ਉਹਨਾਂ ਦੇ ਢੇਰ ਲਾ ਦਿੱਤੇ।

7ਉਹਨਾਂ ਨੇ ਇਹ ਕੰਮ ਤੀਜੇ ਮਹੀਨੇ ਸ਼ੁਰੂ ਕੀਤਾ ਅਤੇ ਸੱਤਵੇਂ ਮਹੀਨੇ ਪੂਰਾ ਕੀਤਾ।

8ਜਦੋਂ ਹਿਜ਼ਕੀਯਾਹ ਅਤੇ ਉਸਦੇ ਅਧਿਕਾਰੀਆਂ ਨੇ ਆ ਕੇ ਢੇਰਾਂ ਨੂੰ ਦੇਖਿਆ, ਤਾਂ ਉਹਨਾਂ ਨੇ ਯਾਹਵੇਹ ਦੀ ਵਡਿਆਈ ਕੀਤੀ ਅਤੇ ਆਪਣੇ ਲੋਕਾਂ ਇਸਰਾਏਲ ਨੂੰ ਅਸੀਸ ਦਿੱਤੀ।

9ਹਿਜ਼ਕੀਯਾਹ ਨੇ ਜਾਜਕਾਂ ਅਤੇ ਲੇਵੀਆਂ ਨੂੰ ਢੇਰਾਂ ਬਾਰੇ ਪੁੱਛਿਆ;

10ਤਾਂ ਅਜ਼ਰਯਾਹ ਪ੍ਰਧਾਨ ਜਾਜਕ ਨੇ ਜੋ ਸਾਦੋਕ ਦੇ ਘਰਾਣੇ ਦਾ ਸੀ ਉਸ ਨੂੰ ਆਖਿਆ, “ਕਿ ਜਦ ਤੋਂ ਯਾਹਵੇਹ ਦੇ ਭਵਨ ਵਿੱਚ ਚੁੱਕਣ ਦੀਆਂ ਭੇਟਾਂ ਲਿਆਉਣੀਆਂ ਸ਼ੁਰੂ ਕੀਤੀਆਂ ਹਨ ਉਸ ਸਮੇਂ ਤੋਂ ਅਸੀਂ ਬਹੁਤ ਖਾਂਦੇ ਰਹੇ ਹਾਂ ਅਤੇ ਢੇਰ ਸਾਰਾ ਬਚ ਵੀ ਰਿਹਾ ਹੈ ਕਿਉਂ ਜੋ ਯਾਹਵੇਹ ਨੇ ਆਪਣੀ ਪਰਜਾ ਨੂੰ ਬਰਕਤ ਦਿੱਤੀ ਹੈ ਅਤੇ ਉਹੀ ਬਚੇ ਹੋਏ ਵਿਚੋਂ ਇਹ ਇੱਕ ਵੱਡਾ ਢੇਰ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.