2 ਇਤਿਹਾਸ 31

ਹਿਜ਼ਕੀਯਾਹ ਨੇ ਜਾਜਕਾਂ ਅਤੇ ਲੇਵੀਆਂ ਨੂੰ ਢੇਰਾਂ ਬਾਰੇ ਪੁੱਛਿਆ;

2 Chronicles 31:9 (UKJV) Then Hezekiah questioned with the priests and the Levites concerning the heaps.

7ਉਹਨਾਂ ਨੇ ਇਹ ਕੰਮ ਤੀਜੇ ਮਹੀਨੇ ਸ਼ੁਰੂ ਕੀਤਾ ਅਤੇ ਸੱਤਵੇਂ ਮਹੀਨੇ ਪੂਰਾ ਕੀਤਾ।

8ਜਦੋਂ ਹਿਜ਼ਕੀਯਾਹ ਅਤੇ ਉਸਦੇ ਅਧਿਕਾਰੀਆਂ ਨੇ ਆ ਕੇ ਢੇਰਾਂ ਨੂੰ ਦੇਖਿਆ, ਤਾਂ ਉਹਨਾਂ ਨੇ ਯਾਹਵੇਹ ਦੀ ਵਡਿਆਈ ਕੀਤੀ ਅਤੇ ਆਪਣੇ ਲੋਕਾਂ ਇਸਰਾਏਲ ਨੂੰ ਅਸੀਸ ਦਿੱਤੀ।

9ਹਿਜ਼ਕੀਯਾਹ ਨੇ ਜਾਜਕਾਂ ਅਤੇ ਲੇਵੀਆਂ ਨੂੰ ਢੇਰਾਂ ਬਾਰੇ ਪੁੱਛਿਆ;

10ਤਾਂ ਅਜ਼ਰਯਾਹ ਪ੍ਰਧਾਨ ਜਾਜਕ ਨੇ ਜੋ ਸਾਦੋਕ ਦੇ ਘਰਾਣੇ ਦਾ ਸੀ ਉਸ ਨੂੰ ਆਖਿਆ, “ਕਿ ਜਦ ਤੋਂ ਯਾਹਵੇਹ ਦੇ ਭਵਨ ਵਿੱਚ ਚੁੱਕਣ ਦੀਆਂ ਭੇਟਾਂ ਲਿਆਉਣੀਆਂ ਸ਼ੁਰੂ ਕੀਤੀਆਂ ਹਨ ਉਸ ਸਮੇਂ ਤੋਂ ਅਸੀਂ ਬਹੁਤ ਖਾਂਦੇ ਰਹੇ ਹਾਂ ਅਤੇ ਢੇਰ ਸਾਰਾ ਬਚ ਵੀ ਰਿਹਾ ਹੈ ਕਿਉਂ ਜੋ ਯਾਹਵੇਹ ਨੇ ਆਪਣੀ ਪਰਜਾ ਨੂੰ ਬਰਕਤ ਦਿੱਤੀ ਹੈ ਅਤੇ ਉਹੀ ਬਚੇ ਹੋਏ ਵਿਚੋਂ ਇਹ ਇੱਕ ਵੱਡਾ ਢੇਰ ਹੈ।”

11ਤਾਂ ਹਿਜ਼ਕੀਯਾਹ ਨੇ ਹੁਕਮ ਦਿੱਤਾ ਕਿ ਯਾਹਵੇਹ ਦੇ ਭਵਨ ਵਿੱਚ ਕੋਠੜੀਆਂ ਬਣਾਈਆਂ ਜਾਣ ਤਾਂ ਉਹਨਾਂ ਨੇ ਕੋਠੜੀਆਂ ਬਣਾਈਆਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.