2 ਇਤਿਹਾਸ 31

ਤਾਂ ਹਿਜ਼ਕੀਯਾਹ ਨੇ ਹੁਕਮ ਦਿੱਤਾ ਕਿ ਯਾਹਵੇਹ ਦੇ ਭਵਨ ਵਿੱਚ ਕੋਠੜੀਆਂ ਬਣਾਈਆਂ ਜਾਣ ਤਾਂ ਉਹਨਾਂ ਨੇ ਕੋਠੜੀਆਂ ਬਣਾਈਆਂ।

2 Chronicles 31:11 (UKJV) Then Hezekiah commanded to prepare chambers in the house of the LORD; and they prepared them,

9ਹਿਜ਼ਕੀਯਾਹ ਨੇ ਜਾਜਕਾਂ ਅਤੇ ਲੇਵੀਆਂ ਨੂੰ ਢੇਰਾਂ ਬਾਰੇ ਪੁੱਛਿਆ;

10ਤਾਂ ਅਜ਼ਰਯਾਹ ਪ੍ਰਧਾਨ ਜਾਜਕ ਨੇ ਜੋ ਸਾਦੋਕ ਦੇ ਘਰਾਣੇ ਦਾ ਸੀ ਉਸ ਨੂੰ ਆਖਿਆ, “ਕਿ ਜਦ ਤੋਂ ਯਾਹਵੇਹ ਦੇ ਭਵਨ ਵਿੱਚ ਚੁੱਕਣ ਦੀਆਂ ਭੇਟਾਂ ਲਿਆਉਣੀਆਂ ਸ਼ੁਰੂ ਕੀਤੀਆਂ ਹਨ ਉਸ ਸਮੇਂ ਤੋਂ ਅਸੀਂ ਬਹੁਤ ਖਾਂਦੇ ਰਹੇ ਹਾਂ ਅਤੇ ਢੇਰ ਸਾਰਾ ਬਚ ਵੀ ਰਿਹਾ ਹੈ ਕਿਉਂ ਜੋ ਯਾਹਵੇਹ ਨੇ ਆਪਣੀ ਪਰਜਾ ਨੂੰ ਬਰਕਤ ਦਿੱਤੀ ਹੈ ਅਤੇ ਉਹੀ ਬਚੇ ਹੋਏ ਵਿਚੋਂ ਇਹ ਇੱਕ ਵੱਡਾ ਢੇਰ ਹੈ।”

11ਤਾਂ ਹਿਜ਼ਕੀਯਾਹ ਨੇ ਹੁਕਮ ਦਿੱਤਾ ਕਿ ਯਾਹਵੇਹ ਦੇ ਭਵਨ ਵਿੱਚ ਕੋਠੜੀਆਂ ਬਣਾਈਆਂ ਜਾਣ ਤਾਂ ਉਹਨਾਂ ਨੇ ਕੋਠੜੀਆਂ ਬਣਾਈਆਂ।

12ਫਿਰ ਉਹ ਵਫ਼ਾਦਾਰੀ ਨਾਲ ਯੋਗਦਾਨ, ਦਸਵੰਧ ਅਤੇ ਸਮਰਪਿਤ ਤੋਹਫ਼ੇ ਲੈ ਕੇ ਆਏ। ਕਨਨਯਾਹ ਨਾਮ ਦਾ ਇੱਕ ਲੇਵੀ ਇਨ੍ਹਾਂ ਚੀਜ਼ਾਂ ਦਾ ਨਿਗਾਹਬਾਨ ਸੀ, ਅਤੇ ਉਸਦਾ ਭਰਾ ਸ਼ਿਮਈ ਉਸਦੀ ਸਹਾਇਤਾ ਕਰਦਾ ਸੀ।

13ਅਤੇ ਯਹੀਏਲ, ਅਜ਼ਜ਼ਯਾਹ, ਨਾਹਾਥ, ਅਸਾਹੇਲ, ਯਰੀਮੋਥ, ਯੋਜ਼ਾਬਾਦ, ਅਲੀਏਲ, ਯਿਸਮਕਯਾਹ, ਮਹਥ ਅਤੇ ਬਨਾਯਾਹ ਪਾਤਸ਼ਾਹ ਹਿਜ਼ਕੀਯਾਹ ਅਤੇ ਪਰਮੇਸ਼ਵਰ ਦੇ ਭਵਨ ਦੇ ਹਾਕਮ ਅਜ਼ਰਯਾਹ ਦੇ ਹੁਕਮ ਨਾਲ ਕਨਨਯਾਹ ਅਤੇ ਉਸ ਦੇ ਭਰਾ ਸ਼ਿਮਈ ਦੇ ਅਧੀਨ ਕਰਮਚਾਰੀ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.