2 ਇਤਿਹਾਸ 31

ਅਤੇ ਉਹਨਾਂ ਨੇ ਉਹਨਾਂ ਜਾਜਕਾਂ ਨੂੰ ਜੋ ਉਹਨਾਂ ਦੇ ਘਰਾਣਿਆਂ ਦੁਆਰਾ ਵੰਸ਼ਾਵਲੀ ਵਿੱਚ ਦਰਜ ਕੀਤੇ ਗਏ ਸਨ ਅਤੇ ਇਸੇ ਤਰ੍ਹਾਂ ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੇਵੀਆਂ ਨੂੰ ਉਹਨਾਂ ਦੀਆਂ ਜ਼ਿੰਮੇਵਾਰੀਆਂ ਅਤੇ ਉਹਨਾਂ ਦੇ ਭਾਗਾਂ ਅਨੁਸਾਰ ਵੰਡ ਦਿੱਤਾ।

2 Chronicles 31:17 (UKJV) Both to the genealogy of the priests by the house of their fathers, and the Levites from twenty years old and upward, in their charges by their courses;

15ਅਦਨ, ਮਿਨਯਾਮੀਨ, ਯੇਸ਼ੂਆ, ਸ਼ਮਅਯਾਹ, ਅਮਰਯਾਹ ਅਤੇ ਸ਼ਕਨਯਾਹ ਨੇ ਪੁਜਾਰੀਆਂ ਦੇ ਕਸਬਿਆਂ ਵਿੱਚ ਵਫ਼ਾਦਾਰੀ ਨਾਲ ਉਸਦੀ ਸਹਾਇਤਾ ਕੀਤੀ, ਆਪਣੇ ਸੰਗੀ ਜਾਜਕਾਂ ਨੂੰ ਉਹਨਾਂ ਦੇ ਭਾਗਾਂ ਅਨੁਸਾਰ, ਬੁੱਢੇ ਅਤੇ ਜਵਾਨ ਇੱਕ ਸਮਾਨ ਵੰਡਿਆ।

16ਅਤੇ ਇਨ੍ਹਾਂ ਤੋਂ ਬਿਨਾ ਉਹਨਾਂ ਨੂੰ ਵੀ ਦੇਣ ਜਿਹੜੇ ਤਿੰਨਾਂ ਸਾਲਾਂ ਦੇ ਜਾ ਉੱਪਰ ਦੇ ਜੋ ਨਰਾਂ ਦੀ ਗਿਣਤੀ ਵਿੱਚ ਗਿਣੇ ਗਏ ਅਰਥਾਤ ਉਹਨਾਂ ਨੂੰ ਜੋ ਆਪੋ-ਆਪਣੀ ਵਾਰੀ ਤੇ ਆਪਣੀ ਜੁੰਮੇਵਾਰੀ ਦੀ ਸੇਵਾ ਨੂੰ ਹਰ ਰੋਜ਼ ਦੇ ਫਰਜ਼ ਅਨੁਸਾਰ ਪੂਰਾ ਕਰਨ ਲਈ ਯਾਹਵੇਹ ਦੇ ਭਵਨ ਵਿੱਚ ਜਾਂਦੇ ਸਨ।

17ਅਤੇ ਉਹਨਾਂ ਨੇ ਉਹਨਾਂ ਜਾਜਕਾਂ ਨੂੰ ਜੋ ਉਹਨਾਂ ਦੇ ਘਰਾਣਿਆਂ ਦੁਆਰਾ ਵੰਸ਼ਾਵਲੀ ਵਿੱਚ ਦਰਜ ਕੀਤੇ ਗਏ ਸਨ ਅਤੇ ਇਸੇ ਤਰ੍ਹਾਂ ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੇਵੀਆਂ ਨੂੰ ਉਹਨਾਂ ਦੀਆਂ ਜ਼ਿੰਮੇਵਾਰੀਆਂ ਅਤੇ ਉਹਨਾਂ ਦੇ ਭਾਗਾਂ ਅਨੁਸਾਰ ਵੰਡ ਦਿੱਤਾ।

18ਅਤੇ ਉਹਨਾਂ ਨੂੰ ਜੋ ਸਭਾ ਵਿੱਚੋਂ ਆਪਣੇ ਬੱਚਿਆ ਤੀਵੀਆਂ ਅਤੇ ਪੁੱਤਰਾਂ ਦੀ ਵੰਸ਼ਾਵਲੀ ਅਨੁਸਾਰ ਗਿਣੇ ਗਏ ਕਿਉਂ ਜੋ ਉਹ ਆਪਣੇ ਨਿਯੁਕਤ ਕੰਮ ਉੱਤੇ ਆਪਣੇ ਆਪ ਨੂੰ ਪਵਿੱਤਰਤਾਈ ਦੇ ਲਈ ਪਵਿੱਤਰ ਕਰਦੇ ਸਨ।

19ਜਿਵੇਂ ਕਿ ਜਾਜਕਾਂ ਲਈ, ਹਾਰੋਨ ਦੇ ਉੱਤਰਾਧਿਕਾਰੀ, ਜੋ ਆਪਣੇ ਕਸਬਿਆਂ ਦੇ ਆਲੇ-ਦੁਆਲੇ ਖੇਤਾਂ ਵਿੱਚ ਜਾਂ ਕਿਸੇ ਹੋਰ ਕਸਬੇ ਵਿੱਚ ਰਹਿੰਦੇ ਸਨ, ਆਦਮੀਆਂ ਨੂੰ ਉਹਨਾਂ ਵਿੱਚੋਂ ਹਰੇਕ ਮਨੁੱਖ ਅਤੇ ਲੇਵੀਆਂ ਦੀ ਵੰਸ਼ਾਵਲੀ ਵਿੱਚ ਦਰਜ ਕੀਤੇ ਗਏ ਸਾਰੇ ਮਰਦਾਂ ਨੂੰ ਹਿੱਸੇ ਵੰਡਣ ਲਈ ਨਾਮ ਦੇ ਕੇ ਨਿਯੁਕਤ ਕੀਤਾ ਗਿਆ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.