2 ਇਤਿਹਾਸ 31

ਅਤੇ ਉਹਨਾਂ ਨੂੰ ਜੋ ਸਭਾ ਵਿੱਚੋਂ ਆਪਣੇ ਬੱਚਿਆ ਤੀਵੀਆਂ ਅਤੇ ਪੁੱਤਰਾਂ ਦੀ ਵੰਸ਼ਾਵਲੀ ਅਨੁਸਾਰ ਗਿਣੇ ਗਏ ਕਿਉਂ ਜੋ ਉਹ ਆਪਣੇ ਨਿਯੁਕਤ ਕੰਮ ਉੱਤੇ ਆਪਣੇ ਆਪ ਨੂੰ ਪਵਿੱਤਰਤਾਈ ਦੇ ਲਈ ਪਵਿੱਤਰ ਕਰਦੇ ਸਨ।

2 Chronicles 31:18 (UKJV) And to the genealogy of all their little ones, their wives, and their sons, and their daughters, through all the congregation: for in their set office they sanctified themselves in holiness:

16ਅਤੇ ਇਨ੍ਹਾਂ ਤੋਂ ਬਿਨਾ ਉਹਨਾਂ ਨੂੰ ਵੀ ਦੇਣ ਜਿਹੜੇ ਤਿੰਨਾਂ ਸਾਲਾਂ ਦੇ ਜਾ ਉੱਪਰ ਦੇ ਜੋ ਨਰਾਂ ਦੀ ਗਿਣਤੀ ਵਿੱਚ ਗਿਣੇ ਗਏ ਅਰਥਾਤ ਉਹਨਾਂ ਨੂੰ ਜੋ ਆਪੋ-ਆਪਣੀ ਵਾਰੀ ਤੇ ਆਪਣੀ ਜੁੰਮੇਵਾਰੀ ਦੀ ਸੇਵਾ ਨੂੰ ਹਰ ਰੋਜ਼ ਦੇ ਫਰਜ਼ ਅਨੁਸਾਰ ਪੂਰਾ ਕਰਨ ਲਈ ਯਾਹਵੇਹ ਦੇ ਭਵਨ ਵਿੱਚ ਜਾਂਦੇ ਸਨ।

17ਅਤੇ ਉਹਨਾਂ ਨੇ ਉਹਨਾਂ ਜਾਜਕਾਂ ਨੂੰ ਜੋ ਉਹਨਾਂ ਦੇ ਘਰਾਣਿਆਂ ਦੁਆਰਾ ਵੰਸ਼ਾਵਲੀ ਵਿੱਚ ਦਰਜ ਕੀਤੇ ਗਏ ਸਨ ਅਤੇ ਇਸੇ ਤਰ੍ਹਾਂ ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੇਵੀਆਂ ਨੂੰ ਉਹਨਾਂ ਦੀਆਂ ਜ਼ਿੰਮੇਵਾਰੀਆਂ ਅਤੇ ਉਹਨਾਂ ਦੇ ਭਾਗਾਂ ਅਨੁਸਾਰ ਵੰਡ ਦਿੱਤਾ।

18ਅਤੇ ਉਹਨਾਂ ਨੂੰ ਜੋ ਸਭਾ ਵਿੱਚੋਂ ਆਪਣੇ ਬੱਚਿਆ ਤੀਵੀਆਂ ਅਤੇ ਪੁੱਤਰਾਂ ਦੀ ਵੰਸ਼ਾਵਲੀ ਅਨੁਸਾਰ ਗਿਣੇ ਗਏ ਕਿਉਂ ਜੋ ਉਹ ਆਪਣੇ ਨਿਯੁਕਤ ਕੰਮ ਉੱਤੇ ਆਪਣੇ ਆਪ ਨੂੰ ਪਵਿੱਤਰਤਾਈ ਦੇ ਲਈ ਪਵਿੱਤਰ ਕਰਦੇ ਸਨ।

19ਜਿਵੇਂ ਕਿ ਜਾਜਕਾਂ ਲਈ, ਹਾਰੋਨ ਦੇ ਉੱਤਰਾਧਿਕਾਰੀ, ਜੋ ਆਪਣੇ ਕਸਬਿਆਂ ਦੇ ਆਲੇ-ਦੁਆਲੇ ਖੇਤਾਂ ਵਿੱਚ ਜਾਂ ਕਿਸੇ ਹੋਰ ਕਸਬੇ ਵਿੱਚ ਰਹਿੰਦੇ ਸਨ, ਆਦਮੀਆਂ ਨੂੰ ਉਹਨਾਂ ਵਿੱਚੋਂ ਹਰੇਕ ਮਨੁੱਖ ਅਤੇ ਲੇਵੀਆਂ ਦੀ ਵੰਸ਼ਾਵਲੀ ਵਿੱਚ ਦਰਜ ਕੀਤੇ ਗਏ ਸਾਰੇ ਮਰਦਾਂ ਨੂੰ ਹਿੱਸੇ ਵੰਡਣ ਲਈ ਨਾਮ ਦੇ ਕੇ ਨਿਯੁਕਤ ਕੀਤਾ ਗਿਆ ਸੀ।

20ਇਹ ਉਹੀ ਹੈ ਜੋ ਹਿਜ਼ਕੀਯਾਹ ਨੇ ਪੂਰੇ ਯਹੂਦਾਹ ਵਿੱਚ ਕੀਤਾ, ਉਹ ਕੰਮ ਕੀਤਾ ਜੋ ਉਸ ਦੇ ਯਾਹਵੇਹ ਦੇ ਅੱਗੇ ਚੰਗਾ ਅਤੇ ਸਹੀ ਅਤੇ ਵਫ਼ਾਦਾਰ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.