1ਹਿਜ਼ਕੀਯਾਹ ਦੇ ਇਹ ਵਫ਼ਾਦਾਰੀ ਨਾਲ ਕੰਮ ਪੂਰੇ ਹੋਣ ਤੋਂ ਬਾਅਦ, ਅੱਸ਼ੂਰ ਦੇ ਰਾਜਾ ਸਨਹੇਰੀਬ ਨੇ ਯਹੂਦੀਆ ਉੱਤੇ ਹਮਲਾ ਕੀਤਾ ਅਤੇ ਗੜ੍ਹ ਵਾਲੇ ਸ਼ਹਿਰਾਂ ਨੂੰ ਘੇਰ ਲਿਆ। ਉਸਦੀ ਯੋਜਨਾ ਉਹਨਾਂ ਨੂੰ ਆਪਣੇ ਲਈ ਜਿੱਤਣ ਬਾਰੇ ਸੀ।
2ਜਦੋਂ ਹਿਜ਼ਕੀਯਾਹ ਨੇ ਦੇਖਿਆ ਕਿ ਸਨਹੇਰੀਬ ਆਇਆ ਹੈ ਅਤੇ ਉਹ ਯੇਰੂਸ਼ਲੇਮ ਦੇ ਵਿਰੁੱਧ ਯੁੱਧ ਕਰਨ ਦਾ ਇਰਾਦਾ ਰੱਖਦਾ ਹੈ,
3ਤਾਂ ਉਸ ਨੇ ਸ਼ਹਿਰ ਦੇ ਬਾਹਰਲੇ ਚਸ਼ਮੇ ਦੇ ਪਾਣੀ ਨੂੰ ਰੋਕਣ ਲਈ ਆਪਣੇ ਅਧਿਕਾਰੀਆਂ ਅਤੇ ਸੈਨਿਕ ਕਰਮਚਾਰੀਆਂ ਨਾਲ ਸਲਾਹ ਕੀਤੀ ਅਤੇ ਉਹਨਾਂ ਨੇ ਉਸ ਦੀ ਸਹਾਇਤਾ ਕੀਤੀ।