2 ਇਤਿਹਾਸ 32

ਤਾਂ ਉਸ ਨੇ ਸ਼ਹਿਰ ਦੇ ਬਾਹਰਲੇ ਚਸ਼ਮੇ ਦੇ ਪਾਣੀ ਨੂੰ ਰੋਕਣ ਲਈ ਆਪਣੇ ਅਧਿਕਾਰੀਆਂ ਅਤੇ ਸੈਨਿਕ ਕਰਮਚਾਰੀਆਂ ਨਾਲ ਸਲਾਹ ਕੀਤੀ ਅਤੇ ਉਹਨਾਂ ਨੇ ਉਸ ਦੀ ਸਹਾਇਤਾ ਕੀਤੀ।

2 Chronicles 32:3 (UKJV) He took counsel with his princes and his mighty men to stop the waters of the fountains which were without the city: and they did help him.

1ਹਿਜ਼ਕੀਯਾਹ ਦੇ ਇਹ ਵਫ਼ਾਦਾਰੀ ਨਾਲ ਕੰਮ ਪੂਰੇ ਹੋਣ ਤੋਂ ਬਾਅਦ, ਅੱਸ਼ੂਰ ਦੇ ਰਾਜਾ ਸਨਹੇਰੀਬ ਨੇ ਯਹੂਦੀਆ ਉੱਤੇ ਹਮਲਾ ਕੀਤਾ ਅਤੇ ਗੜ੍ਹ ਵਾਲੇ ਸ਼ਹਿਰਾਂ ਨੂੰ ਘੇਰ ਲਿਆ। ਉਸਦੀ ਯੋਜਨਾ ਉਹਨਾਂ ਨੂੰ ਆਪਣੇ ਲਈ ਜਿੱਤਣ ਬਾਰੇ ਸੀ।

2ਜਦੋਂ ਹਿਜ਼ਕੀਯਾਹ ਨੇ ਦੇਖਿਆ ਕਿ ਸਨਹੇਰੀਬ ਆਇਆ ਹੈ ਅਤੇ ਉਹ ਯੇਰੂਸ਼ਲੇਮ ਦੇ ਵਿਰੁੱਧ ਯੁੱਧ ਕਰਨ ਦਾ ਇਰਾਦਾ ਰੱਖਦਾ ਹੈ,

3ਤਾਂ ਉਸ ਨੇ ਸ਼ਹਿਰ ਦੇ ਬਾਹਰਲੇ ਚਸ਼ਮੇ ਦੇ ਪਾਣੀ ਨੂੰ ਰੋਕਣ ਲਈ ਆਪਣੇ ਅਧਿਕਾਰੀਆਂ ਅਤੇ ਸੈਨਿਕ ਕਰਮਚਾਰੀਆਂ ਨਾਲ ਸਲਾਹ ਕੀਤੀ ਅਤੇ ਉਹਨਾਂ ਨੇ ਉਸ ਦੀ ਸਹਾਇਤਾ ਕੀਤੀ।

4ਉਹਨਾਂ ਨੇ ਲੋਕਾਂ ਦਾ ਇੱਕ ਵੱਡਾ ਸਮੂਹ ਇਕੱਠਾ ਕੀਤਾ ਜਿਨ੍ਹਾਂ ਨੇ ਸਾਰੇ ਚਸ਼ਮੇ ਅਤੇ ਧਰਤੀ ਵਿੱਚੋਂ ਵਗਦੀ ਨਦੀ ਨੂੰ ਰੋਕ ਦਿੱਤਾ। ਉਹਨਾਂ ਨੇ ਕਿਹਾ, “ਅੱਸ਼ੂਰ ਦਾ ਰਾਜਾ ਕਿਉਂ ਆਵੇ ਅਤੇ ਬਹੁਤ ਸਾਰਾ ਪਾਣੀ ਲੱਭੇ?”

5ਤਾਂ ਉਸ ਨੇ ਹਿੰਮਤ ਕੀਤੀ ਅਤੇ ਸਾਰੀ ਕੰਧ ਨੂੰ ਜਿਹੜੀ ਟੁੱਟੀ ਹੋਈ ਸੀ ਬਣਾਇਆ ਅਤੇ ਬੁਰਜਾਂ ਨੂੰ ਉੱਚਾ ਕੀਤਾ ਅਤੇ ਉਸ ਦੇ ਬਾਹਰਲੀ ਵੱਲ ਇੱਕ ਹੋਰ ਕੰਧ ਬਣਾਈ ਅਤੇ ਉਸਨੇ ਦਾਵੀਦ ਦੇ ਸ਼ਹਿਰ ਵਿੱਚ ਛੱਤਾਂ ਨੂੰ ਮਜ਼ਬੂਤ ਕੀਤਾ ਅਤੇ ਬਹੁਤ ਸਾਰੇ ਸ਼ਸਤਰ ਅਤੇ ਢਾਲ਼ਾਂ ਬਣਾਈਆਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.