2 ਇਤਿਹਾਸ 32

ਕੀ ਹਿਜ਼ਕੀਯਾਹ ਨੇ ਖ਼ੁਦ ਇਨ੍ਹਾਂ ਦੇਵਤਿਆਂ ਦੇ ਉੱਚੇ ਸਥਾਨਾਂ ਅਤੇ ਜਗਵੇਦੀਆਂ ਨੂੰ ਨਹੀਂ ਹਟਾਇਆ ਅਤੇ ਯਹੂਦਾਹ ਅਤੇ ਯੇਰੂਸ਼ਲੇਮ ਨੂੰ ਕਿਹਾ, ‘ਤੁਹਾਨੂੰ ਇੱਕ ਜਗਵੇਦੀ ਦੇ ਅੱਗੇ ਮੱਥਾ ਟੇਕਣਾ ਚਾਹੀਦਾ ਹੈ ਅਤੇ ਉਸ ਉੱਤੇ ਬਲੀਆਂ ਚੜ੍ਹਾਉਣੀਆਂ ਚਾਹੀਦੀਆਂ ਹਨ।’

2 Chronicles 32:12 (UKJV) Has not the same Hezekiah taken away his high places and his altars, and commanded Judah and Jerusalem, saying, All of you shall worship before one altar, and burn incense upon it?

10“ਅੱਸ਼ੂਰ ਦਾ ਰਾਜਾ ਸਨਹੇਰੀਬ ਇਹ ਆਖਦਾ ਹੈ ਕਿ ਤੁਸੀਂ ਕਿਸ ਗੱਲ ਉੱਤੇ ਭਰੋਸਾ ਰੱਖਦੇ ਹੋ ਕਿ ਤੁਸੀਂ ਯੇਰੂਸ਼ਲੇਮ ਵਿੱਚ ਘੇਰਾਬੰਦੀ ਵਿੱਚ ਰਹੇ ਹੋ?

11ਜਦੋਂ ਹਿਜ਼ਕੀਯਾਹ ਕਹਿੰਦਾ ਹੈ, ‘ਯਾਹਵੇਹ ਸਾਡਾ ਪਰਮੇਸ਼ਵਰ ਸਾਨੂੰ ਅੱਸ਼ੂਰ ਦੇ ਰਾਜੇ ਦੇ ਹੱਥੋਂ ਬਚਾਵੇਗਾ,’ ਤਾਂ ਉਹ ਤੁਹਾਨੂੰ ਗੁਮਰਾਹ ਕਰ ਰਿਹਾ ਹੈ, ਤਾਂ ਜੋ ਤੁਹਾਨੂੰ ਭੁੱਖ ਅਤੇ ਪਿਆਸ ਨਾਲ ਮਰਨ ਦੇਵੇ।

12ਕੀ ਹਿਜ਼ਕੀਯਾਹ ਨੇ ਖ਼ੁਦ ਇਨ੍ਹਾਂ ਦੇਵਤਿਆਂ ਦੇ ਉੱਚੇ ਸਥਾਨਾਂ ਅਤੇ ਜਗਵੇਦੀਆਂ ਨੂੰ ਨਹੀਂ ਹਟਾਇਆ ਅਤੇ ਯਹੂਦਾਹ ਅਤੇ ਯੇਰੂਸ਼ਲੇਮ ਨੂੰ ਕਿਹਾ, ‘ਤੁਹਾਨੂੰ ਇੱਕ ਜਗਵੇਦੀ ਦੇ ਅੱਗੇ ਮੱਥਾ ਟੇਕਣਾ ਚਾਹੀਦਾ ਹੈ ਅਤੇ ਉਸ ਉੱਤੇ ਬਲੀਆਂ ਚੜ੍ਹਾਉਣੀਆਂ ਚਾਹੀਦੀਆਂ ਹਨ।’

13“ਕੀ ਤੁਸੀਂ ਨਹੀਂ ਜਾਣਦੇ ਕਿ ਮੈਂ ਅਤੇ ਮੇਰੇ ਪੂਰਵਜਾਂ ਨੇ ਦੂਜੇ ਦੇਸ਼ਾਂ ਦੇ ਸਾਰੇ ਲੋਕਾਂ ਨਾਲ ਕੀ ਕੀਤਾ ਹੈ? ਕੀ ਉਹਨਾਂ ਕੌਮਾਂ ਦੇ ਦੇਵਤੇ ਕਦੇ ਆਪਣੀ ਧਰਤੀ ਨੂੰ ਮੇਰੇ ਹੱਥੋਂ ਛੁਡਾਉਣ ਦੇ ਯੋਗ ਸਨ?

14ਇਨ੍ਹਾਂ ਕੌਮਾਂ ਦੇ ਸਾਰੇ ਦੇਵਤਿਆਂ ਵਿੱਚੋਂ ਕੌਣ ਹੈ ਜਿਨ੍ਹਾਂ ਨੂੰ ਮੇਰੇ ਪੂਰਵਜਾਂ ਨੇ ਤਬਾਹ ਕੀਤਾ ਸੀ, ਆਪਣੇ ਲੋਕਾਂ ਨੂੰ ਮੇਰੇ ਤੋਂ ਬਚਾ ਸਕਦਾ ਹੈ? ਤਾਂ ਤੇਰਾ ਪਰਮੇਸ਼ਵਰ ਤੈਨੂੰ ਮੇਰੇ ਹੱਥੋਂ ਕਿਵੇਂ ਛੁਡਾਵੇਗਾ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.