14ਇਨ੍ਹਾਂ ਕੌਮਾਂ ਦੇ ਸਾਰੇ ਦੇਵਤਿਆਂ ਵਿੱਚੋਂ ਕੌਣ ਹੈ ਜਿਨ੍ਹਾਂ ਨੂੰ ਮੇਰੇ ਪੂਰਵਜਾਂ ਨੇ ਤਬਾਹ ਕੀਤਾ ਸੀ, ਆਪਣੇ ਲੋਕਾਂ ਨੂੰ ਮੇਰੇ ਤੋਂ ਬਚਾ ਸਕਦਾ ਹੈ? ਤਾਂ ਤੇਰਾ ਪਰਮੇਸ਼ਵਰ ਤੈਨੂੰ ਮੇਰੇ ਹੱਥੋਂ ਕਿਵੇਂ ਛੁਡਾਵੇਗਾ?
15ਹੁਣ ਹਿਜ਼ਕੀਯਾਹ ਤੁਹਾਨੂੰ ਇਸ ਤਰ੍ਹਾਂ ਧੋਖਾ ਨਾ ਦੇਵੇ ਅਤੇ ਨਾ ਹੀ ਤੁਹਾਨੂੰ ਗੁਮਰਾਹ ਕਰੇ। ਤੁਸੀਂ ਬਸ ਉਸ ਤੇ ਵਿਸ਼ਵਾਸ ਨਾ ਰੱਖੋ ਕਿਉਂਕਿ ਕਿਸੇ ਵੀ ਕੌਮ ਦਾ ਕੋਈ ਵੀ ਦੇਵਤਾ ਆਪਣੇ ਲੋਕਾਂ ਨੂੰ ਮੇਰੇ ਜਾਂ ਮੇਰੇ ਪੁਰਖਿਆਂ ਦੇ ਹੱਥੋਂ ਨਹੀਂ ਬਚਾ ਸਕਿਆ, ਫਿਰ ਤੁਹਾਡਾ ਪਰਮੇਸ਼ਵਰ ਤੁਹਾਨੂੰ ਮੇਰੇ ਹੱਥੋਂ ਕਿਵੇਂ ਬਚਾ ਸਕਦਾ ਹੈ!”
16ਅਤੇ ਉਹ ਦੇ ਨੌਕਰਾਂ ਨੇ ਯਾਹਵੇਹ ਪਰਮੇਸ਼ਵਰ ਦੇ ਵਿਰੁੱਧ ਅਤੇ ਉਹ ਦੇ ਸੇਵਕ ਹਿਜ਼ਕੀਯਾਹ ਦੇ ਵਿਰੁੱਧ ਹੋਰ ਬਹੁਤ ਸਾਰੀਆਂ ਗੱਲਾਂ ਆਖੀਆਂ।
17ਰਾਜੇ ਨੇ ਇਸਰਾਏਲ ਦੇ ਪਰਮੇਸ਼ਵਰ ਯਾਹਵੇਹ ਦਾ ਮਜ਼ਾਕ ਉਡਾਉਂਦੇ ਹੋਏ ਚਿੱਠੀਆਂ ਵੀ ਲਿਖੀਆਂ ਅਤੇ ਉਸ ਦੇ ਵਿਰੁੱਧ ਇਹ ਕਿਹਾ: “ਜਿਵੇਂ ਦੂਜੇ ਦੇਸ਼ਾਂ ਦੇ ਲੋਕਾਂ ਦੇ ਦੇਵਤਿਆਂ ਨੇ ਆਪਣੇ ਲੋਕਾਂ ਨੂੰ ਮੇਰੇ ਹੱਥੋਂ ਨਹੀਂ ਛੁਡਾਇਆ, ਉਸੇ ਤਰ੍ਹਾਂ ਦੇ ਦੇਵਤੇ ਨੇ ਹਿਜ਼ਕੀਯਾਹ ਆਪਣੇ ਲੋਕਾਂ ਨੂੰ ਮੇਰੇ ਹੱਥੋਂ ਨਹੀਂ ਛੁਡਾਵੇਗਾ।”
18ਤਦ ਉਹਨਾਂ ਨੇ ਯੇਰੂਸ਼ਲੇਮ ਦੇ ਲੋਕਾਂ ਨੂੰ ਜਿਹੜੇ ਕੰਧ ਉੱਤੇ ਸਨ, ਇਬਰਾਨੀ ਵਿੱਚ ਪੁਕਾਰ ਕੇ ਉਹਨਾਂ ਨੂੰ ਡਰਾਉਣ ਅਤੇ ਸ਼ਹਿਰ ਉੱਤੇ ਕਬਜ਼ਾ ਕਰਨ ਲਈ ਉਹਨਾਂ ਨੂੰ ਡਰਾਉਣ ਲਈ ਕਿਹਾ।