2 ਇਤਿਹਾਸ 32

ਤਦ ਉਹਨਾਂ ਨੇ ਯੇਰੂਸ਼ਲੇਮ ਦੇ ਲੋਕਾਂ ਨੂੰ ਜਿਹੜੇ ਕੰਧ ਉੱਤੇ ਸਨ, ਇਬਰਾਨੀ ਵਿੱਚ ਪੁਕਾਰ ਕੇ ਉਹਨਾਂ ਨੂੰ ਡਰਾਉਣ ਅਤੇ ਸ਼ਹਿਰ ਉੱਤੇ ਕਬਜ਼ਾ ਕਰਨ ਲਈ ਉਹਨਾਂ ਨੂੰ ਡਰਾਉਣ ਲਈ ਕਿਹਾ।

2 Chronicles 32:18 (UKJV) Then they cried with a loud voice in the Jews' speech unto the people of Jerusalem that were on the wall, to affright them, and to trouble them; that they might take the city.

16ਅਤੇ ਉਹ ਦੇ ਨੌਕਰਾਂ ਨੇ ਯਾਹਵੇਹ ਪਰਮੇਸ਼ਵਰ ਦੇ ਵਿਰੁੱਧ ਅਤੇ ਉਹ ਦੇ ਸੇਵਕ ਹਿਜ਼ਕੀਯਾਹ ਦੇ ਵਿਰੁੱਧ ਹੋਰ ਬਹੁਤ ਸਾਰੀਆਂ ਗੱਲਾਂ ਆਖੀਆਂ।

17ਰਾਜੇ ਨੇ ਇਸਰਾਏਲ ਦੇ ਪਰਮੇਸ਼ਵਰ ਯਾਹਵੇਹ ਦਾ ਮਜ਼ਾਕ ਉਡਾਉਂਦੇ ਹੋਏ ਚਿੱਠੀਆਂ ਵੀ ਲਿਖੀਆਂ ਅਤੇ ਉਸ ਦੇ ਵਿਰੁੱਧ ਇਹ ਕਿਹਾ: “ਜਿਵੇਂ ਦੂਜੇ ਦੇਸ਼ਾਂ ਦੇ ਲੋਕਾਂ ਦੇ ਦੇਵਤਿਆਂ ਨੇ ਆਪਣੇ ਲੋਕਾਂ ਨੂੰ ਮੇਰੇ ਹੱਥੋਂ ਨਹੀਂ ਛੁਡਾਇਆ, ਉਸੇ ਤਰ੍ਹਾਂ ਦੇ ਦੇਵਤੇ ਨੇ ਹਿਜ਼ਕੀਯਾਹ ਆਪਣੇ ਲੋਕਾਂ ਨੂੰ ਮੇਰੇ ਹੱਥੋਂ ਨਹੀਂ ਛੁਡਾਵੇਗਾ।”

18ਤਦ ਉਹਨਾਂ ਨੇ ਯੇਰੂਸ਼ਲੇਮ ਦੇ ਲੋਕਾਂ ਨੂੰ ਜਿਹੜੇ ਕੰਧ ਉੱਤੇ ਸਨ, ਇਬਰਾਨੀ ਵਿੱਚ ਪੁਕਾਰ ਕੇ ਉਹਨਾਂ ਨੂੰ ਡਰਾਉਣ ਅਤੇ ਸ਼ਹਿਰ ਉੱਤੇ ਕਬਜ਼ਾ ਕਰਨ ਲਈ ਉਹਨਾਂ ਨੂੰ ਡਰਾਉਣ ਲਈ ਕਿਹਾ।

19ਇਹ ਕਹਿ ਕੇ ਉਹਨਾਂ ਨੇ ਯੇਰੂਸ਼ਲੇਮ ਦੇ ਪਰਮੇਸ਼ਵਰ ਨੂੰ ਧਰਤੀ ਉੱਤੇ ਦੂਜੀਆਂ ਕੌਮਾਂ ਦੇ ਦੇਵਤਿਆਂ ਦੇ ਬਰਾਬਰ ਰੱਖਿਆ, ਉਹ ਦੇਵਤੇ ਜੋ ਉਹਨਾਂ ਦੇ ਆਪਣੇ ਹੱਥਾਂ ਦੀ ਰਚਨਾ ਸਨ।

20ਰਾਜਾ ਹਿਜ਼ਕੀਯਾਹ ਅਤੇ ਆਮੋਸ ਦੇ ਪੁੱਤਰ ਯਸ਼ਾਯਾਹ ਨਬੀ ਨੇ ਇਸ ਬਾਰੇ ਸਵਰਗ ਨੂੰ ਪ੍ਰਾਰਥਨਾ ਕੀਤੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.