2 ਇਤਿਹਾਸ 32

ਤਦ ਹਿਜ਼ਕੀਯਾਹ ਨੇ ਆਪਣੇ ਦਿਲ ਦੇ ਹੰਕਾਰ ਤੋਂ ਤੋਬਾ ਕੀਤੀ, ਜਿਵੇਂ ਕਿ ਯੇਰੂਸ਼ਲੇਮ ਦੇ ਲੋਕਾਂ ਨੇ ਕੀਤਾ ਸੀ; ਇਸ ਲਈ ਹਿਜ਼ਕੀਯਾਹ ਦੇ ਦਿਨਾਂ ਵਿੱਚ ਯਾਹਵੇਹ ਦਾ ਕ੍ਰੋਧ ਉਹਨਾਂ ਉੱਤੇ ਨਹੀਂ ਆਇਆ।

2 Chronicles 32:26 (UKJV) Notwithstanding Hezekiah humbled himself for the pride of his heart, both he and the inhabitants of Jerusalem, so that the wrath of the LORD came not upon them in the days of Hezekiah.

24ਉਨ੍ਹਾਂ ਦਿਨਾਂ ਵਿੱਚ ਹਿਜ਼ਕੀਯਾਹ ਬਿਮਾਰ ਹੋ ਗਿਆ ਅਤੇ ਮੌਤ ਦੇ ਮੂੰਹ ਵਿੱਚ ਜਾ ਪਹੁੰਚਿਆ ਸੀ। ਉਸ ਨੇ ਯਾਹਵੇਹ ਅੱਗੇ ਪ੍ਰਾਰਥਨਾ ਕੀਤੀ, ਜਿਸ ਨੇ ਉਸ ਨੂੰ ਉੱਤਰ ਦਿੱਤਾ ਅਤੇ ਉਸ ਨੂੰ ਇੱਕ ਚਮਤਕਾਰੀ ਚਿੰਨ੍ਹ ਦਿੱਤਾ।

25ਪਰ ਹਿਜ਼ਕੀਯਾਹ ਨੇ ਉਸ ਤਰਸ ਦੇ ਅਨੁਸਾਰ ਜੋ ਉਸ ਉੱਤੇ ਕੀਤਾ ਗਿਆ ਸੀ ਕੰਮ ਨਾ ਕੀਤਾ ਕਿਉਂ ਜੋ ਉਹ ਦੇ ਮਨ ਵਿੱਚ ਹੰਕਾਰ ਆ ਗਿਆ ਸੀ ਇਸ ਲਈ ਉਹ ਦੇ ਉੱਤੇ ਅਤੇ ਯਹੂਦਾਹ ਅਤੇ ਯੇਰੂਸ਼ਲੇਮ ਉੱਤੇ ਕਹਿਰ ਭੜਕਿਆ।

26ਤਦ ਹਿਜ਼ਕੀਯਾਹ ਨੇ ਆਪਣੇ ਦਿਲ ਦੇ ਹੰਕਾਰ ਤੋਂ ਤੋਬਾ ਕੀਤੀ, ਜਿਵੇਂ ਕਿ ਯੇਰੂਸ਼ਲੇਮ ਦੇ ਲੋਕਾਂ ਨੇ ਕੀਤਾ ਸੀ; ਇਸ ਲਈ ਹਿਜ਼ਕੀਯਾਹ ਦੇ ਦਿਨਾਂ ਵਿੱਚ ਯਾਹਵੇਹ ਦਾ ਕ੍ਰੋਧ ਉਹਨਾਂ ਉੱਤੇ ਨਹੀਂ ਆਇਆ।

27ਹਿਜ਼ਕੀਯਾਹ ਕੋਲ ਬਹੁਤ ਵੱਡੀ ਦੌਲਤ ਅਤੇ ਇੱਜ਼ਤ ਸੀ ਅਤੇ ਉਸ ਨੇ ਆਪਣੀ ਚਾਂਦੀ ਅਤੇ ਸੋਨੇ ਅਤੇ ਆਪਣੇ ਕੀਮਤੀ ਪੱਥਰਾਂ, ਮਸਾਲਿਆਂ, ਢਾਲ਼ਾਂ ਅਤੇ ਹਰ ਕਿਸਮ ਦੀਆਂ ਕੀਮਤੀ ਚੀਜ਼ਾਂ ਲਈ ਖ਼ਜ਼ਾਨੇ ਬਣਾਏ।

28ਉਸ ਨੇ ਅਨਾਜ ਅਤੇ ਮੈਂ ਅਤੇ ਤੇਲ ਦੇ ਵਾਧੇ ਲਈ ਕੋਠੜੀਆਂ ਅਤੇ ਹਰ ਪ੍ਰਕਾਰ ਦੇ ਪਸ਼ੂਆਂ ਲਈ ਥਾਂ ਕੋਠੜੀਆਂ ਅਤੇ ਹਰ ਪਰਕਾਰ ਦੇ ਪਸ਼ੂਆਂ ਲਈ ਅਤੇ ਭੇਡ ਬੱਕਰੀਆਂ ਲਈ ਵਾੜੇ ਬਣਾਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.