2 ਇਤਿਹਾਸ 32

ਹਿਜ਼ਕੀਯਾਹ ਕੋਲ ਬਹੁਤ ਵੱਡੀ ਦੌਲਤ ਅਤੇ ਇੱਜ਼ਤ ਸੀ ਅਤੇ ਉਸ ਨੇ ਆਪਣੀ ਚਾਂਦੀ ਅਤੇ ਸੋਨੇ ਅਤੇ ਆਪਣੇ ਕੀਮਤੀ ਪੱਥਰਾਂ, ਮਸਾਲਿਆਂ, ਢਾਲ਼ਾਂ ਅਤੇ ਹਰ ਕਿਸਮ ਦੀਆਂ ਕੀਮਤੀ ਚੀਜ਼ਾਂ ਲਈ ਖ਼ਜ਼ਾਨੇ ਬਣਾਏ।

2 Chronicles 32:27 (UKJV) And Hezekiah had exceeding much riches and honour: and he made himself treasuries for silver, and for gold, and for precious stones, and for spices, and for shields, and for all manner of pleasant jewels;

25ਪਰ ਹਿਜ਼ਕੀਯਾਹ ਨੇ ਉਸ ਤਰਸ ਦੇ ਅਨੁਸਾਰ ਜੋ ਉਸ ਉੱਤੇ ਕੀਤਾ ਗਿਆ ਸੀ ਕੰਮ ਨਾ ਕੀਤਾ ਕਿਉਂ ਜੋ ਉਹ ਦੇ ਮਨ ਵਿੱਚ ਹੰਕਾਰ ਆ ਗਿਆ ਸੀ ਇਸ ਲਈ ਉਹ ਦੇ ਉੱਤੇ ਅਤੇ ਯਹੂਦਾਹ ਅਤੇ ਯੇਰੂਸ਼ਲੇਮ ਉੱਤੇ ਕਹਿਰ ਭੜਕਿਆ।

26ਤਦ ਹਿਜ਼ਕੀਯਾਹ ਨੇ ਆਪਣੇ ਦਿਲ ਦੇ ਹੰਕਾਰ ਤੋਂ ਤੋਬਾ ਕੀਤੀ, ਜਿਵੇਂ ਕਿ ਯੇਰੂਸ਼ਲੇਮ ਦੇ ਲੋਕਾਂ ਨੇ ਕੀਤਾ ਸੀ; ਇਸ ਲਈ ਹਿਜ਼ਕੀਯਾਹ ਦੇ ਦਿਨਾਂ ਵਿੱਚ ਯਾਹਵੇਹ ਦਾ ਕ੍ਰੋਧ ਉਹਨਾਂ ਉੱਤੇ ਨਹੀਂ ਆਇਆ।

27ਹਿਜ਼ਕੀਯਾਹ ਕੋਲ ਬਹੁਤ ਵੱਡੀ ਦੌਲਤ ਅਤੇ ਇੱਜ਼ਤ ਸੀ ਅਤੇ ਉਸ ਨੇ ਆਪਣੀ ਚਾਂਦੀ ਅਤੇ ਸੋਨੇ ਅਤੇ ਆਪਣੇ ਕੀਮਤੀ ਪੱਥਰਾਂ, ਮਸਾਲਿਆਂ, ਢਾਲ਼ਾਂ ਅਤੇ ਹਰ ਕਿਸਮ ਦੀਆਂ ਕੀਮਤੀ ਚੀਜ਼ਾਂ ਲਈ ਖ਼ਜ਼ਾਨੇ ਬਣਾਏ।

28ਉਸ ਨੇ ਅਨਾਜ ਅਤੇ ਮੈਂ ਅਤੇ ਤੇਲ ਦੇ ਵਾਧੇ ਲਈ ਕੋਠੜੀਆਂ ਅਤੇ ਹਰ ਪ੍ਰਕਾਰ ਦੇ ਪਸ਼ੂਆਂ ਲਈ ਥਾਂ ਕੋਠੜੀਆਂ ਅਤੇ ਹਰ ਪਰਕਾਰ ਦੇ ਪਸ਼ੂਆਂ ਲਈ ਅਤੇ ਭੇਡ ਬੱਕਰੀਆਂ ਲਈ ਵਾੜੇ ਬਣਾਏ।

29ਉਸਨੇ ਆਪਣੇ ਲਈ ਪਿੰਡ ਬਣਾਏ ਅਤੇ ਬਹੁਤ ਸਾਰੇ ਇੱਜੜ ਅਤੇ ਝੁੰਡ ਪ੍ਰਾਪਤ ਕੀਤੇ, ਕਿਉਂਕਿ ਪਰਮੇਸ਼ਵਰ ਨੇ ਉਸਨੂੰ ਬਹੁਤ ਵੱਡੀ ਦੌਲਤ ਦਿੱਤੀ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.