2 ਇਤਿਹਾਸ 32

ਉਸਨੇ ਆਪਣੇ ਲਈ ਪਿੰਡ ਬਣਾਏ ਅਤੇ ਬਹੁਤ ਸਾਰੇ ਇੱਜੜ ਅਤੇ ਝੁੰਡ ਪ੍ਰਾਪਤ ਕੀਤੇ, ਕਿਉਂਕਿ ਪਰਮੇਸ਼ਵਰ ਨੇ ਉਸਨੂੰ ਬਹੁਤ ਵੱਡੀ ਦੌਲਤ ਦਿੱਤੀ ਸੀ।

2 Chronicles 32:29 (UKJV) Moreover he provided him cities, and possessions of flocks and herds in abundance: for God had given him substance very much.

27ਹਿਜ਼ਕੀਯਾਹ ਕੋਲ ਬਹੁਤ ਵੱਡੀ ਦੌਲਤ ਅਤੇ ਇੱਜ਼ਤ ਸੀ ਅਤੇ ਉਸ ਨੇ ਆਪਣੀ ਚਾਂਦੀ ਅਤੇ ਸੋਨੇ ਅਤੇ ਆਪਣੇ ਕੀਮਤੀ ਪੱਥਰਾਂ, ਮਸਾਲਿਆਂ, ਢਾਲ਼ਾਂ ਅਤੇ ਹਰ ਕਿਸਮ ਦੀਆਂ ਕੀਮਤੀ ਚੀਜ਼ਾਂ ਲਈ ਖ਼ਜ਼ਾਨੇ ਬਣਾਏ।

28ਉਸ ਨੇ ਅਨਾਜ ਅਤੇ ਮੈਂ ਅਤੇ ਤੇਲ ਦੇ ਵਾਧੇ ਲਈ ਕੋਠੜੀਆਂ ਅਤੇ ਹਰ ਪ੍ਰਕਾਰ ਦੇ ਪਸ਼ੂਆਂ ਲਈ ਥਾਂ ਕੋਠੜੀਆਂ ਅਤੇ ਹਰ ਪਰਕਾਰ ਦੇ ਪਸ਼ੂਆਂ ਲਈ ਅਤੇ ਭੇਡ ਬੱਕਰੀਆਂ ਲਈ ਵਾੜੇ ਬਣਾਏ।

29ਉਸਨੇ ਆਪਣੇ ਲਈ ਪਿੰਡ ਬਣਾਏ ਅਤੇ ਬਹੁਤ ਸਾਰੇ ਇੱਜੜ ਅਤੇ ਝੁੰਡ ਪ੍ਰਾਪਤ ਕੀਤੇ, ਕਿਉਂਕਿ ਪਰਮੇਸ਼ਵਰ ਨੇ ਉਸਨੂੰ ਬਹੁਤ ਵੱਡੀ ਦੌਲਤ ਦਿੱਤੀ ਸੀ।

30ਇਹ ਹਿਜ਼ਕੀਯਾਹ ਸੀ ਜਿਸ ਨੇ ਗੀਹੋਨ ਝਰਨੇ ਦੇ ਉੱਪਰਲੇ ਰਸਤੇ ਨੂੰ ਰੋਕ ਦਿੱਤਾ ਅਤੇ ਪਾਣੀ ਨੂੰ ਦਾਵੀਦ ਦੇ ਸ਼ਹਿਰ ਦੇ ਪੱਛਮ ਵਾਲੇ ਪਾਸੇ ਵੱਲ ਮੋੜ ਦਿੱਤਾ। ਉਸ ਨੇ ਹਰ ਕੰਮ ਵਿੱਚ ਸਫ਼ਲਤਾ ਹਾਸਲ ਕੀਤੀ।

31ਪਰ ਜਦੋਂ ਬਾਬੇਲ ਦੇ ਸ਼ਾਸਕਾਂ ਦੁਆਰਾ ਰਾਜਦੂਤ ਭੇਜੇ ਗਏ ਸਨ ਤਾਂ ਜੋ ਉਸ ਨੂੰ ਦੇਸ਼ ਵਿੱਚ ਵਾਪਰੇ ਚਮਤਕਾਰੀ ਚਿੰਨ੍ਹ ਬਾਰੇ ਪੁੱਛਣ ਲਈ, ਪਰਮੇਸ਼ਵਰ ਨੇ ਉਸ ਨੂੰ ਪਰਖਣ ਲਈ ਅਤੇ ਉਸ ਦੇ ਦਿਲ ਦੀ ਹਰ ਗੱਲ ਜਾਣਨ ਲਈ ਛੱਡ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.